SMO Sunam Suspended: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਰਕਾਰੀ ਹਸਪਤਾਲ ਸੁਨਾਮ ਦੇ ਮੌਜੂਦਾ ਸੀਨੀਅਰ ਮੈਡੀਕਲ ਅਫਸਰ ਗੁਰਮੇਲ ਸਿੰਘ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੱਖਾਂ ਰੁਪਏ ਦੇ ਘਪਲਿਆਂ ਦੇ ਕਥਿਤ ਦੋਸ਼ ਵਿੱਚ ਮੁਅੱਤਲ ਕਰਨ ਦਾ ਸਮਾਚਾਰ ਹੈ। ਇਹ ਮਾਮਲਾ ਕਾਫੀ ਸਮਾਂ ਪੁਰਾਣਾ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਕੁਮਾਰ ਦੇ ਹੁਕਮਾਂ ਅਧੀਨ ਜਾਰੀ ਹੋਏ ਪੱਤਰ ਨਿਯਮਾਂਵਲੀ 1970 ਦੇ ਨਿਯਮ 4 (2) ਤਹਿਤ ਐੱਸਐੱਮਓ ਗੁਰਮੇਲ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: MLA Rai News: ਵਿਧਾਇਕ ਰਾਏ ਨੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ