ਸੰਗਤ ਦੇ ਏਕੇ ਅੱਗੇ ਛੋਟੇ ਪਏ ਪੰਡਾਲ

Small pandal, Wings, Sangat

ਜ਼ਿਲ੍ਹਾ ਲੁਧਿਆਣਾ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ  ਸੰਗਰੂਰ ‘ਚ ਹੋਈ ਨਾਮ ਚਰਚਾ

ਫਿਰੋਜ਼ਪੁਰ/ਲੁਧਿਆਣਾ/ਫਤਹਿਗੜ੍ਹ/ਸੰਗਰੂਰ | ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਕਪੂਰਥਲਾ ਤੇ ਸੰਗਰੂਰ ‘ਚ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਨਾਮ ਚਰਚਾ ਕੀਤੀਆਂ ਗਈਆਂ ਜਿਸ ਵਿਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ ਸਾਧ-ਸੰਗਤ ਦੇ ਠਾਠਾਂ ਮਾਰਦੇ ਉਤਸ਼ਾਹ ਅੱਗੇ ਬਣਾਏ ਗਏ ਪੰਡਾਲ ਛੋਟੇ ਪੈ ਗਏ ਇਸ ਮੌਕੇ ਸਾਧ-ਸੰਗਤ ਨੇ ਭਲਾਈ ਕਾਰਜ ਕਰਨ, ਹਰ ਖੇਤਰ ‘ਚ ਇਕਜੁਟਤਾ ਕਾਇਮ ਰੱਖਣ ਤੇ ਕਿਸੇ ਸਵਾਰਥੀ ਅਨਸਰ ਦੇ ਝਾਂਸੇ ‘ਚ ਨਾ ਆਉਣ ਦਾ  ਫੈਸਲਾ ਲਿਆ
ਜ਼ਿਲ੍ਹਾ ਫਿਰੋਜ਼ਪੁਰ ਦੀ ਨਾਮ ਚਰਚਾ ਬਲਾਕ ਸੈਦੇਕੇ ਮੋਹਨ ਵਿਖੇ ਹੋਈ, ਜਿੱਥੇ ਤਿੰਨ ਏਕੜ ਦਾ ਪੰਡਾਲ ਵੀ ਸਾਧ-ਸੰਗਤ ਦੇ ਇਕੱਠੇ ਅੱਗੇ ਛੋਟਾ ਪੈ ਗਿਆ ਦੋ ਏਕੜ ਤੋਂ ਵੱਧ ਥਾਂ ‘ਚ ਟਰੈਫਿਕ ਗਰਾਊਂਡ ਬਣਾਇਆ ਗਿਆ ਚਾਰੇ ਪਾਸੇ ਸੰਗਤ ਹੀ ਸੰਗਤ ਸੀ ਅਜਿਹਾ ਹੀ ਇਕੱਠ ਲੁਧਿਆਣਾ, ਮੂਣਕ, ਗੋਬਿੰਦਗੜ੍ਹ, ਹੁਸ਼ਿਆਰਪੁਰ ‘ਚ ਨਜ਼ਰ ਆਇਆ
ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ?ਕਿਹਾ ਕਿ ਨਾਮ ਚਰਚਾ ਘਰਾਂ ਵਿੱਚ ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਇਹ ਦਿਖਾ ਦਿੱਤਾ ਹੈ ਕਿ ਸਾਧ-ਸੰਗਤ ਅੱਜ ਵੀ ਇਕਜੁੱਟ ਅਤੇ ਇਕਮੁੱਠ ਹੈ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ ਉਨ੍ਹਾਂ?ਕਿਹਾ ਕਿ ਸਾਧ-ਸੰਗਤ ਨੇ ਕਿਸੇ ਦੇ ਝਾਂਸੇ ‘ਚ ਨਹੀਂ ਆਉਣਾ ਅਤੇ ਆਪਣੀ ਇਕਜੁਟਤਾ ਬਣਾ ਕੇ ਰੱਖਣੀ ਹੈ ਉਨ੍ਹਾਂ ਕਿਹਾ ਕਿ ਇਹ ਗੱਲ ਸਭ ਦੇ ਸਾਹਮਣੇ ਹੈ ਕਿ ਸਾਧ-ਸੰਗਤ ਦੇ ਏਕੇ ਨੂੰ ਦੁਨੀਆ ਦੀ ਕੋਈ ਵੀ ਤਾਕਤ ਡੁਲਾ ਨਹੀਂ?ਸਕਦੀ ਉਨ੍ਹਾਂ ਕਿਹਾ ਕਿ ਸਾਧ-ਸੰਗਤ ਪਹਿਲਾਂ ਵੀ ਇਕਜੁੱਟ ਰਹੀ ਹੈ ਤੇ ਅੱਗੇ ਵੀ ਇਕਜੁੱਟ ਰਹੇਗੀ
ਡੇਰਾ ਸੱਚਾ ਸੌਦਾ ਤੋਂ ਜਗਜੀਤ ਸਿੰਘ ਇੰਸਾਂ ਨੇ ਕਿਹਾ ਕਿ ਸਾਡਾ ਸਤਿਗੁਰੂ ਪੂਰਾ ਹੈ ਅਤੇ ਸਾਨੂੰ ਆਪਣੇ ਸਤਿਗੁਰ ‘ਤੇ ਪੂਰਨ ਵਿਸ਼ਵਾਸ ਹੈ ਸਾਧ-ਸੰਗਤ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਦੇ 134 ਕਾਰਜਾਂ ‘ਚ ਵਧ ਚੜ੍ਹ ਕੇ ਸਹਿਯੋਗ ਦੇਵੇ ਉਹਨਾਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ ਸਾਧ-ਸੰਗਤ ਧੂਮ-ਧਾਮ ਨਾਲ ਮਨਾਉਂਦੀ ਆ ਰਹੀ ਹੈ ਉਹਨਾਂ ਸਾਧ-ਸੰਗਤ ਨੂੰ ਏਕਾ ਰੱਖਣ ਲਈ ਪ੍ਰੇਰਿਤ ਕੀਤਾ ਤੇ ਏਕੇ ‘ਚ ਰਹਿਣ ਦਾ ਪ੍ਰਣ ਦਿਵਾਇਆ
ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮੋਹਨ ਲਾਲ ਇੰਸਾਂ ਨੇ ‘ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਇਕੱਠ ਨੇ ਦਿਖਾ ਦਿੱਤਾ ਹੈ ਕਿ ਸਾਧ-ਸੰਗਤ ਪਹਿਲਾਂ ਵੀ ਅਡੋਲ ਸੀ ਤੇ ਅੱਜ ਵੀ ਅਡੋਲ ਖੜ੍ਹੀ ਹੈ, ਕੋਈ ਵੀ ਸਵਾਰਥੀ ਜਾਂ ਸ਼ਰਾਰਤੀ ਅਨਸਰ ਸਾਧ-ਸੰਗਤ ਦੇ ਏਕੇ ਨੂੰ ਡੁਲਾ ਨਹੀਂ ਸਕਦਾ’  ਇਸ ਮੌਕੇ ਉਹਨਾਂ ਸਾਧ-ਸੰਗਤ ਦੇ ਇਕੱਠ ਨੂੰ ਵੇਖਦਿਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੀ ਏਕੇ ਦਾ ਸਬੂਤ ਪਹਿਲਾਂ ਵੀ ਦਿੰਦੀ ਆਈ ਹੈ ਅਤੇ ਅੱਗੇ ਤੋਂ ਵੀ ਇਹ ਮਾਨਵਤਾ ਭਲਾਈ ਦਾ ਕਾਰਵਾਂ ਇਸੇ ਤਰ੍ਹਾਂ ਹੀ ਚਲਦਾ ਰਹਿਣਾ ਚਾਹੀਦਾ ਹੈ ਸਾਧ-ਸੰਗਤ ਵੱਲੋਂ ਵੀ ਪਹੁੰਚੇ ਹੋਏ ਜਿੰਮੇਵਾਰਾਂ ਨੂੰ ਹੱਥ ਖੜ੍ਹੇ ਕਰਕੇ ਏਕੇ ਦਾ ਸਬੂਤ ਦਿੱਤਾ ਗਿਆ  ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ 45 ਮੈਂਬਰ ਸ਼ਿੰਦਰਪਾਲ ਇੰਸਾਂ, 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਵੀ ਸਾਧ-ਸੰਗਤ ਨੂੰ ਸੰਬੋਧਨ ਕੀਤਾ ਇਸ ਮੌਕੇ  45 ਮੈਂਬਰ ਮਨੀਸ ਕੁਮਾਰ ਇੰਸਾਂ ਸਾਧ-ਸੰਗਤ ਰਾਜਨੀਤਕ ਵਿੰਗ, 45 ਮੈਂਬਰ ਅੱਛਰ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਦੁਨੀ ਚੰਦ ਇੰਸਾਂ, ਕ੍ਰਿਸ਼ਨ ਕੁਮਾਰ ਇੰਸਾਂ, 45 ਮੈਂਬਰ ਭੈਣ ਹਰਜਿੰਦਰ ਕੌਰ ਇੰਸਾਂ, ਆਸਾਂ ਰਾਣੀ ਇੰਸਾਂ, ਗੁਰਜੀਤ ਕੌਰ ਇੰਸਾਂ ਸਮੇਤ ਜ਼ਿਲ੍ਹਿਆਂ ਨਾਲ ਸਬੰਧਿਤ ਵੱਖ-ਵੱਖ ਕਮੇਟੀਆਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।