ਬਲਾਕ ਪੰਚਾਇਤ ਤੇ ਵਿਕਾਸ ਦਫ਼ਤਰ ਦੇ ਕੰਪਲੈਕਸ ਦੀਆਂ ਕੰਧਾਂ ’ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ

(ਮਨੋਜ ) ਮਲੋਟ। ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਮਲੋਟ-ਸ੍ਰੀ ਮੁਕਤਸਰ ਸਾਹਿਬ ਹਾਈਵੇ ’ਤੇ ਸਥਿਤ ਬਲਾਕ ਪੰਚਾਇਤ ਅਤੇ ਵਿਕਾਸ ਦਫ਼ਤਰ ਮਲੋਟ ਦੇ ਕੰਪਲੈਕਸ ਦੇ ਅੰਦਰ ਕੰਧਾਂ ਉਪਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ (Slogans Khalistan Zindabad ) ਲਿਖ ਦਿੱਤੇ। ਇਹ ਨਾਅਰੇ ਗੈਰਿਜ ਜਿਸ ਉਪਰ ਦਫਤਰ ਨੁਮਾ ਕਮਰਾ ਬਣਿਆ ਹੈ, ਦੀ ਕੰਧ ਤੋਂ ਇਲਾਵਾ ਸ਼ਟਰ ’ਤੇ ਲਿਖੇ ਗਏ ਸਨ ਜਿਨ੍ਹਾਂ ਵਿਚ ਖਾਲਿਸਤਾਨ ਜਿੰਦਾਬਾਦ ਅਤੇ ਪੰਜਾਬ ਮਸਲੇ ਦਾ ਇਕ ਹੱਲ ਖਾਲਿਸਤਾਨ ਜਿੰਦਾਬਾਦ ਆਦਿ ਲਿਖਿਆ ਹੋਇਆ ਸੀ।

ਇਸ ਸਬੰਧੀ ਬੀਡੀਪੀਓ ਦਫਤਰ ਵਿੱਚ ਤਾਇਨਾਤ ਮਾਲੀ ਕਮ ਚੌਕੀਦਾਰ ਵਿਨੋਦ ਕੁਮਾਰ ਅਤੇ ਪੰਚਾਇਤ ਅਫ਼ਸਰ ਗੁਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਨਾਅਰਿਆਂ ਨੂੰ ਪੜਿਆ ਪਰ ਪੁਲਿਸ ਨੇ ਕਿਸੇ ਨੂੰ ਫੋਟੋ ਨਹੀਂ ਖਿੱਚਣ ਦਿੱਤੀ। ਜਿਸ ਦੀ ਸੂਚਨਾ ਮਿਲਣ ’ਤੇ ਸਦਰ ਮਲੋਟ ਪੁਲਸ ਮੌਕੇ ’ਤੇ ਪੁੱਜ ਅਤੇ ਉਨ੍ਹਾਂ ਦਫ਼ਤਰ ਦੇ ਸਟਾਫ਼ ਸਮੇਤ ਪੱਤਰਕਾਰਾਂ ਨੂੰ ਇਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਸਦਰ ਥਾਣਾ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਕਰਮਚਾਰੀਆਂ ਨੇ ਰੰਗ ਲਿਆ ਕੇ ਇਹ ਨਾਅਰਿਆਂ ਦੀ ਇਬਾਰਤ ਮਿਟਾ ਦਿੱਤੀ। ਉਧਰ ਇਸ ਮਾਮਲੇ ’ਤੇ ਪੱਤਰਕਾਰਾਂ ਵੱਲੋਂ ਪੁੱਛਣ ’ਤੇ ਸਦਰ ਮਲੋਟ ਪੁਲਸ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਨੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ । ਇਹ ਵੀ ਪਤਾ ਲੱਗਾ ਕਿ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਆਈ ਬੀ ਦੇ ਕੁਝ ਅਧਕਿਾਰੀਆਂ ਨੇ ਮੌਕੇ ’ਤੇ ਆ ਕੇ ਸਥਿਤੀ ਨੂੰ ਵਾਚਿਆ। (Slogans Khalistan Zindabad )

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here