ਕੋਲੰਬੋ (ਸ੍ਰੀਲੰਕਾ)। SL Vs IND ਭਾਰਤ ਤੇ ਸ੍ਰੀਲੰਕਾ ਦਰਮਿਆਨ ਪਹਿਲੇ ਵਨਡੇ ਰੋਮਾਂਚਕ ਹੋ ਨਿਬੜਿਆ। ਇਹ ਮੈਚ ਟਾਈ ਹੋ ਗਿਆ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 231 ਦੌੜਾਂ ਦਾ ਟੀਚਾ ਦਿੱਤਾ। ਭਾਰਤ 10 ਵਿਕਟਾਂ ਦੇ ਨੁਕਸਾਨ ’ਤੇ 230 ਦੌੜਾਂ ਬਣਾ ਸਕਿਆ ਤੇ ਮੈਚ ਟਾਈ ਹੋ ਗਿਆ। Sri Lanka vs India
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੇ ਚਚੇਰੇ ਭਰਾ ਦੇ ਘਰ ਹੋਈ ਚੋਰੀ
ਭਾਰਤ ਦੀ ਸ਼ੁਰੂਆਤ ਚੰਗੀ ਰਹੀ ਰੋਹਿਤ ਸ਼ਰਮਾ ਅਤੇ ਸੁਭਮਨ ਗਿੱਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 75 ਦੌੜਾਂ ਦੀ ਸਾਂਝੀਦਾਰੀ ਕੀਤੀ ਪਰ ਇਹਨਾਂ ਦੇ ਆਊਟ ਹੋਣ ਤੋਂ ਬਾਅਦ ਟੀਮ ਦੀ ਪਾਰੀ ਲ਼ੜਖੜਾ ਗਈ। ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੁਭਮਨ ਗਿੱਲ 16, ਅਕਸ਼ਰ ਪਟੇਲ 33, ਕੇ ਐਲ ਰਾਹੁਲ 31, ਵਿਰਾਟ ਕੋਹਲੀ 24, ਸ਼੍ਰੇਅਸ ਅਈਅਰ 23, ਵਾਸ਼ਿੰਗਟਨ ਸੁੰਦਰ 5, ਕੁਲਦੀਪ ਯਾਦਵ 2 ਦੌੜਾਂ, ਸ਼ੁਭਮ ਦੁਬੇ 21, ਅਰਸ਼ਦੀਪ 0 ਅਤੇ ਮੁਹਮੰਦ ਸਿਰਾਜ 5 ਦੌੜਾਂ ਬਣਾ ਕੇ ਨਾਬਾਦ ਰਿਹਾ। Sri Lanka vs India
ਸ਼੍ਰੀਲੰਕਾ ਨੇ ਭਾਰਤ ਨੂੰ 231 ਦੌੜਾਂ ਦਾ ਟੀਚਾ ਦਿੱਤਾ | Sri Lanka vs India
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 231 ਦੌੜਾਂ ਦਾ ਟੀਚਾ ਦਿੱਤਾ। ਸ੍ਰੀਲੰਕਾ ਨੇ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 230 ਦੌੜਾਂ ਬਣਾਈਆਂ। ਟੀਮ ਵੱਲੋਂ ਦੁਨਿਥ ਵੇਲਾਲੇਜ ਅਤੇ ਪਥੁਮ ਨਿਸਾਂਕਾ ਨੇ ਅਰਧ ਸੈਂਕੜੇ ਲਗਾਏ।