ਕਾਂਗਰਸ ਤੇ ਮਾਇਆਵਤੀ ਨੇ ਮੰਤਰੀ ਖਿਲਾਫ਼ ਮੋਰਚਾ ਖੋਲ੍ਹਿਆ
- ਬੇਰੁਜ਼ਗਾਰੀ : ਉੱਤਰੀ ਭਾਰਤੀਆਂ ਸਬੰਧੀ ਬਿਆਨ ਦੇ ਕੇ ਫਸੇ ਮੋਦੀ ਸਰਕਾਰ ਦੇ ਮੰਤਰੀ, ਵਿਰੋਧੀਆਂ ਨੇ ਕੀਤੀ ਨਿੰਦਾ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਬੇਰੁਜ਼ਗਾਰੀ ਸਬੰਧੀ ਕੇਂਦਰ ਦੀ ਮੋਦੀ ਸਰਕਾਰ ‘ਚ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਵਿਵਾਦਿਤ ਬਿਆਨ ਦੇ ਕੇ ਫਸ ਗਏ ਹਨ ਸੰਤੋਸ਼ ਗੰਗਵਾਰ ਨੇ ਕਿਹਾ ਕਿ ਦੇਸ਼ ‘ਚ ਰੁਜ਼ਗਾਰ ਦੀ ਕਮੀ ਨਹੀਂ ਹੈ ਸਗੋਂ ਉੱਤਰੀ ਭਾਰਤੀਆਂ ‘ਚ ਯੋਗਤਾ ਦੀ ਕਮੀ ਹੈ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਸੰਤੋਸ਼ ਗੰਗਵਾਰ ਸਰਕਾਰ ਦੀ ਪ੍ਰਾਪਤੀਆਂ ਗਿਣਾ ਰਹੇ ਸਨ ਕਿਰਤ ਮੰਤਰੀ ਦੇ ਬਿਆਨ ‘ਤੇ ਪ੍ਰਿਅੰਕਾ ਗਾਂਧੀ ਤੇ ਮਾਇਆਵਤੀ ਸਮੇਤ ਕਈ ਵਿਰੋਧੀ ਆਗੂਆਂ ਨੇ ਤਿੱਖਾ ਹਮਲਾ ਕੀਤਾ ਬੀਐਸਪੀ ਚੀਫ਼ ਮਾਇਆਵਤੀ ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਉਨ੍ਹਾਂ ਦੀ ਟਿੱਪਣੀ ਨੂੰ ਉੱਤਰੀ ਭਾਰਤੀਆਂ ਦਾ ਅਪਮਾਨ ਦੱਸਿਆ ਸੀ ਵਿਰੋਧੀਆਂ ਦੇ ਵਿਰੋਧ ਕਾਰਨ ਗੰਗਵਾਰ ਨੇ ਆਪਣੇ ਬਿਆਨ ‘ਤੇ ਸਫ਼ਾਈ ਦਿੱਤੀ ਕਿਹਾ ਮੇਰੇ ਬਿਆਨ ਨੂੰ ਗਲਤ ਅਰਥਾਂ ‘ਚ ਲਿਆ ਗਿਆ ਹੈ, ਮੈਂ ਇੱਕ ਵਿਸ਼ੇਸ਼ ਸੰਦਰਭ ‘ਚ ਇਹ ਗੱਲ ਕਹੀ ਸੀ (Gangwar)
ਉਨ੍ਹਾਂ ਕਿਹਾ, ਨੌਕਰੀਆਂ ਦੀ ਕਮੀ ਨਹੀਂ ਹੈ ਉੱਤਰੀ ਭਾਰਤ ਆਉਣ ਵਾਲੀਆਂ ਕੰਪਨੀਆਂ ਤੇ ਰਿਕਿਊਟਰ ਕਹਿੰਦੇ ਹਨ ਕਿ ਕੁਝ ਵਿਸ਼ੇਸ਼ ਨੌਕਰੀਆਂ ਲਈ ਲੋਕਾਂ ‘ਚ ਜ਼ਰੂਰੀ ਸਕਿੱਲ ਦੀ ਕਮੀ ਹੈ ਦੱਸਣਯੋਗ ਹੈ ਕਿ ਸੰਤੋਸ਼ ਗੰਗਵਾਰ ਦਾ ਬਿਆਨ ਅਜਿਹੇ ਸਮੇਂ ਆਇਆ , ਜਦੋਂ ਬੇਰੁਜ਼ਗਾਰੀ ਤੇ ਆਰਥਿਕ ਮੰਦੀ ਹਾਲਾਤਾਂ ਸਬੰਧੀ ਵਿਰੋਧੀ ਲਗਾਤਾਰ ਹਮਲੇ ਕਰ ਰਹੇ ਹਨ ਇਸ ਨਾਲ ਨਜਿੱਠਣ ਲਈ ਸਰਕਾਰ ਕਈ ਵੱਡੇ ਐਲਾਨ ਕਰ ਚੁੱਕੀ ਹੈ ਨੌਜਵਾਨਾਂ ਦੀ ਯੋਗਤਾ ‘ਤੇ ਚੁੱਕੇ ਗਏ ਸਵਾਲ ਨਾਲ ਗੰਗਵਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ ਮੋਦੀ ਸਰਕਾਰ ਉਲਝਣ ‘ਚ ਹੈ ਕਿ ਅਰਥਵਿਵਸਥਾ ਵਿਗੜੀ ਹੋਈ ਹੈ ਨੋਟਬੰਦੀ ਨਾਲ ਅੱਤਵਾਦ, ਭ੍ਰਿਸ਼ਟਾਚਾਰ ਵੀ ਖਤਮ ਨਹੀਂ ਹੋਇਆ ਜੀਐਸਟੀ ਨਾਲ ਵਪਾਰ ਚੌਪਟ ਹੋ ਗਿਆ ਤੇ ਸਰਕਾਰੀ ਚਾਹੁੰਦੀ ਹੈ ਕਿ ਦੇਸ਼ ਦੇ ਨੌਜਵਾਨ ਪਕੌੜੇ ਤਲਣ (Gangwar)
ਅਖਿਲੇਸ਼ ਯਾਦਵ/ਸਾਬਕਾ ਮੁੱਖ ਮੰਤਰੀ ਯੂਪੀ | Gangwar
ਮੰਤਰੀ ਜੀ 5 ਸਾਲਾਂ ਤੋਂ ਵੱਧ ਸਮੇਂ ਤੋਂ ਤੁਹਾਡੀ ਸਰਕਾਰ ਹੈ ਨੌਕਰੀਆਂ ਪੈਦਾ ਨਹੀਂ ਹੋਈਆਂ ੋਜੋ ਨੌਕਰੀਆਂ ਸਨ, ਉਹ ਸਰਕਾਰ ਵੱਲੋਂ ਲਿਆਂਦੀ ਆਰਥਿਕ ਮੰਦੀ ਦੌਰਾਨ ਖੁੱਸ ਰਹੀਆਂ ਹਨ ਨੌਜਵਾਨ ਰਾਹ ਦੇਖ ਰਹੇ ਹਨ ਕਿ ਸਰਕਾਰ ਕੁਝ ਚੰਗਾ ਕਰੇ ਤੁਸੀਂ ਉੱਤਰੀ ਭਾਰਤੀਆਂ ਦਾ ਅਪਮਾਨ ਕਰਕੇ ਬਚ ਨਿਕਲਣਾ ਚਾਹੁੰਦੇ ਹੋ