16th Letter of Saint Dr. MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 16ਵੀਂ ਰੂਹਾਨੀ ਚਿੱਠੀ ਭੇਜੀ ਹੈ। ਜੋ ਕਿ ਇਸ ਤਰ੍ਹਾਂ ਹੈ:-
ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ ਤੇ ਸੇਵਾਦਾਰੋ, ਤੁਹਾਨੂੰ ਸਭ ਨੂੰ ‘ਸਤਿਸੰਗ ਭੰਡਾਰੇ’ ਦੀਆਂ ਬਹੁਤ-2 ਵਧਾਈਆਂ ਤੇ ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੀ ਜਾਨ ਤੋਂ ਵੀ ਪਿਆਰੇ ਕਰੋੜਾਂ ਬੱਚਿਓ, ਸਾਈਂ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ ਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ Body ’ਚ ਅਸੀਂ ਜਿੰਨੇ ਵੀ ਬਚਨ ਕੀਤੇ ਸਨ ਉਹ ਪੂਰੇ ਹੋ ਚੁੱਕੇ ਹਨ, ਪੂਰੇ ਹੋ ਰਹੇ ਹਨ ਤੇ 100% ਪੂਰੇ ਹੋਣਗੇ। ਬੱਚਿਓ ਤੁਸੀਂ ਚਿੰਤਾ ਨਾ ਕਰਿਆ ਕਰੋ। ਪਰਮ ਪਿਤਾ ਪ੍ਰਮਾਤਮਾ ਤੁਹਾਡੀ ਸਭ ਦੀ ਪੁਕਾਰ ਸੁਣ ਰਹੇ ਹਨ ਤੇ ਜਲਦੀ ਪੂਰੀ ਵੀ ਕਰਨਗੇ। ਤੁਸੀਂ ਸਾਰੇ ਸਿਮਰਨ, ਅਖੰਡ ਸਿਮਰਨ ਅਤੇ ਨਾਮ ਚਰਚਾ ਤੇ ਨਾਮ ਚਰਚਾ ਸਤਿਸੰਗ ’ਚ ਵਧ-ਚੜ੍ਹ ਕੇ ਹਿੱਸਾ ਲਿਆ ਕਰੋ। ਪਰਹਿੱਤ ਪਰਮਾਰਥ ਤੇ ਵਧ-ਚੜ੍ਹ ਕੇ ਸੇਵਾ ਕਰਿਆ ਕਰੋ। ਮਾਲਕ ਜਲਦ ਤੋਂ ਜਲਦ ਤੁਹਾਡੀ ਜਾਇਜ ਮੰਗ ਜ਼ਰੂਰ ਤੋਂ ਜ਼ਰੂਰ ਪੂਰੀ ਕਰਨਗੇ।
ਸਾਡੇ ਪਿਆਰੇ ਬੱਚਿਓ, ਤੁਸੀਂ ਸਾਰੇ ‘ਸਥਾਪਨਾ ਦਿਵਸ ਭੰਡਾਰੇ ਤੇ ਜਾਮ-ਏ-ਇੰਸਾਂ ਗੁਰੂ ਕਾ : 29 ਅਪਰੈਲ ਨੂੰ ਇੱਕ ਕਰੋੜ ਤੋਂ ਵੀ ਉੱਪਰ ਸ਼ਾਮਲ ਹੋਏ। ਅਸੀਂ ਤੁਹਾਡੇ MSG ਗੁਰੂ ਪਰਮ ਪਿਤਾ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਸ ਭੰਡਾਰੇ (29 ਅਪਰੈਲ) ਤੇ ਇਸ ‘ਸਤਿਸੰਗ ਭੰਡਾਰੇ’ ’ਚ ਆਏ ਸਾਡੇ ਸਾਰੇ ਬੱਚਿਆਂ ਦੀ ਹਾਜ਼ਰੀ ਅਨਾਮੀ ’ਚ ਲਾਉਣ ਤੇ ਅਨਾਮੀ ਦੀਆਂ ਖੁਸ਼ੀਆਂ ਇੱਥੇ ਵੀ ਪ੍ਰਦਾਨ ਕਰਨ। ਸਤਿਗੁਰੂ ਜੀ ਵਧ ਕੇ ਖੁਸ਼ੀਆਂ ਜ਼ਰੂਰ ਦੇਣਗੇ। ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਤੇ ਕਰ ਰਹੇ ਹਨ, ਉਨ੍ਹਾਂ ਨੂੰ ਦੁੱਗਣੀਆਂ ਅਨਾਮੀ ਦੀਆਂ ਖੁਸ਼ੀਆਂ ਸਤਿਗੁਰੂ ਜੀ ਜ਼ਰੂਰ ਦੇਣਗੇ ਤੇ ਨਾਮ ਸਿਮਰਨ ’ਚ ਮਨ ਲੱਗੇਗਾ।
‘‘ਬਚਨਾਂ ’ਤੇ ਪੱਕੇ ਰਹਿ ਕੇ ਜੋ ਮੰਗੋਗੇ, ਐੱਮਐੱਸਜੀ ਗੁਰੂ ਤੋਂ, ਉਹ ਪ੍ਰਭੂ ਤੋਂ ਪ੍ਰਾਰਥਨਾ ਕਰ ਸਭ ਦਿਵਾਵਾਂਗੇ। ਸਮੁੰਦਰ ਐਨੇ ਦੇਵਾਂਗੇ ਦਇਆ ਮਿਹਰ ਦੇ, ਝੋਲੀ ਦਾਮਨ ਛੋਟੇ ਪੈ ਜਾਣਗੇ।’’
ਪਿਆਰੇ ਬੱਚਿਓ ਅਜਿਹਾ ਕੋਈ ਪਲ ਨਹੀ ਹੁੰਦਾ ਜਦੋਂ ਅਸੀਂ ਤੁਹਾਨੂੰ ਯਾਦ ਨਾ ਕਰਦੇ ਹੋਈਏ ਅਤੇ ਹਰ ਪਲ ਤੁਹਾਡੇ ਸਾਰਿਆਂ ਲਈ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਤੁਸੀਂ ਜਦੋਂ ਆਪਣੇ ਐੱਮਐੱਸਜੀ ਗੁਰੂ ਦਾ ਪੱਤਰ ਸੁਣ ਕੇ ਤੇ ਪੜ੍ਹ ਕੇ, ਵੈਰਾਗ ’ਚ ਆ ਜਾਂਦੇ ਹੋ ਉਹ ਹੰਝੂ ਤੁਹਾਡੇ ਹੀਰਿਆਂ ਤੋਂ ਵੀ ਅਨਮੋਲ ਹੁੰਦੇ ਹਨ ਤੇ ਪ੍ਰਭੂ ਉਨ੍ਹਾਂ ਨੂੰ ਆਪਣੇ ‘ਚਰਨ ਕਮਲਾਂ’ ’ਚ ਮਨਜ਼ੂਰ ਕਰਕੇ, ਤੁਹਾਨੂੰ ਆਪਣੀ ਕਿਰਪਾ ਨਾਲ ਤੁਰੰਤ ਮਾਲਾਮਾਲ ਕਰ ਦਿੰਦੇ ਹਨ ਕਿਉਂਕਿ ਤੁਹਾਨੂੰ ਵੈਰਾਗ ’ਚ ਦੇਖ, ਤੁਹਾਡਾ ਇਹ MSG ਗੁਰੂ ਵੀ ਭਾਵੁਕ ਹੋ ਜਾਂਦਾ ਹੈ ਤੇ ਤੁਹਾਡੇ ਸਾਰਿਆਂ ਲਈ ਪਰਮ ਪਿਤਾ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਕੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ੀਆਂ ਦਿਵਾਉਂਦਾ ਹੈ। ਤੁਹਾਡੇ ਸਾਰਿਆਂ ਨਾਲ ਰੂ-ਬ-ਰੂ ਹੋਣ ਦੀ ਤੜਫ਼ ’ਚ, ਤੁਹਾਡਾ ਆਪਣਾ MSG ਗੁਰੂ,
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
M
S
G
27.05.2023