ਪਿਸਟਲ ਦਾ ਬੱਟ ਮਾਰ ਕੇ ਦਿਨ-ਦਿਹਾੜੇ ਆਟੋ ਚਾਲਕ ਤੋਂ ਖੋਹੀ ਛੇ ਹਜ਼ਾਰ ਦੀ ਨਕਦੀ ਤੇ ਮੋਬਾਇਲ

Ludhiana News
ਸੰਕੇਤਕ ਫੋਟੋ।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਨਅੱਤੀ ਸ਼ਹਿਰ ਲੁਧਿਆਣਾ (Ludhiana News) ‘ਚ ਲੁੱਟਾਂ ਖੋਹਾਂ ਕਰਨਾ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਹਰ ਰੇਂਜ ਦਿਨ ਦਿਹਾੜੇ ਬਦਮਾਸ਼ ਆਪਣੀ ਮਾੜੀ ਮਨਸ਼ਾ ਨੂੰ ਅੰਜਾਮ ਦੇ ਰਹੇ ਹਨ ਤੇ ਦੂਜੇ ਪਾਸੇ ਪੁਲਿਸ ਮੂਕ ਦਰਸ਼ਕ ਹੋਣ ਦਾ ਰੋਲ ਨਿਭਾਉਂਦੀ ਨਜ਼ਰ ਆ ਰਹੀ ਹੈ।

ਤਾਜ਼ਾ ਮਾਮਲਾ ਸਥਾਨਕ ਪੱਖੋਵਾਲ ਰੋਡ ਦਾ ਹੈ। ਜਿੱਥੇ ਇੱਕ ਆਟੋ ਚਾਲਕ ਨੂੰ ਪਿੱਛੇ ਤੋਂ ਟੱਕਰ ਮਾਰ ਕੇ ਕਾਰ ਸਵਾਰ ਨੇ ਨਾ ਸਿਰਫ਼ ਉਸ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਮੋਬਾਇਲ ਆਦਿ ਲੁੱਟ ਲਈ। ਸਗੋਂ ਵਿਰੋਧ ਕਰਨ ‘ਤੇ ਪਿਸਟਲ ਦਾ ਬੱਟ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰਕੇ ਰਫੂ ਚੱਕਰ ਹੋ ਗਿਆ । ਜਖ਼ਮੀ ਆਟੋ ਚਾਲਕ ਨੂੰ ਉਸਦੇ ਦੋਸਤ ਨੇ ਆ ਕੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ । ਜ਼ੇਰੇ ਇਲਾਜ਼ ਕੁਲਦੀਪ ਸਿੰਘ ਵਾਸੀ ਮੁੱਲਾਂਪੁਰ ਨੇ ਦੱਸਿਆ ਕਿ ਇੱਕ ਕਾਰ ਸਵਾਰ ਉਸ ਦਾ ਕਾਫ਼ੀ ਸਮੇਂ ਤੋਂ ਪਿੱਛਾ ਕਰ ਰਿਹਾ ਸੀ। (Ludhiana News)

ਇਹ ਵੀ ਪੜ੍ਹੋ : ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲੀ ਇਹ ਸਹੂਲਤ

ਜਿਸ ਨੇ ਉਸ ਦੇ ਆਟੇ ਨੂੰ ਕਈ ਵਾਰ ਟੱਕਰ ਮਾਰੀ ਅਤੇ ਮੌਕਾ ਦੇਖਦਿਆਂ ਹੀ ਪੱਖੋਵਾਲ ਰੋਡ ‘ਤੇ ਘੇਰ ਲਿਆ। ਕੁਲਦੀਪ ਸਿੰਘ ਮੁਤਾਬਕ ਕਾਰ ਚਾਲਕ ਨੇ ਲੁੱਟ ਦੀ ਨੀਅਤ ਨਾਲ ਉਸ ਕੋਲ ਆਉਂਦਿਆਂ ਹੀ ਉਸਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜਦ ਉਸਨੇ ਇਸਦਾ ਵਿਰੋਧ ਕੀਤਾ ਤਾਂ ਕਾਰ ਚਾਲਕ ਨੇ ਉਸਦੇ ਸਿਰ ‘ਚ ਪਿਸਟਲ ਦਾ ਬੱਟ ਮਾਰਿਆ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਤੇ ਹਮਲਾਵਰ ਉਸ ਦੀ ਜੇਬ ਵਿੱਚੋਂ 6 ਹਜ਼ਾਰ ਰੁਪਏ ਦੀ ਨਕਦੀ ਅਤੇ ਉਸਦਾ ਮੋਬਾਇਲ ਕੱਢ ਕੇ ਫਰਾਰ ਹੋ ਗਿਆ। ਕੁਦਲੀਪ ਸਿੰਘ ਨੇ ਦੱਸਿਆ ਕਿ ਕਾਰ ਉੱਪਰ ਦਿੱਲੀ ਦਾ ਨੰਬਰ ਲੱਗਾ ਹੋਇਆ ਸੀ। ਕਾਰ ਚਾਲਕ ਦੇ ਫਰਾਰ ਹੋਣ ਤੋਂ ਬਾਅਦ ਉਸ ਨੇ ਇੱਕ ਰਾਹਗੀਰ ਤੋਂ ਫੋਨ ਲੈ ਕੇ ਆਪਣੇ ਦੋਸਤ ਨੂੰ ਬੁਲਾਇਆ । ਜਿਸ ਨੇ ਉਸਨੂੰ ਹਸਪਤਾਲ ਪਹੁੰਚਾਇਆ।

LEAVE A REPLY

Please enter your comment!
Please enter your name here