ਲੋਕ ਸਭਾ ‘ਚ ਕਾਗਜ਼ ਸੁੱਟਣ ‘ਤੇ 6 ਸਾਂਸਦ ਮੁਅੱਤਲ

ਨਵੀਂ ਦਿੱਲੀ: ਲੋਕ ਸਭਾ ਵਿੱਚ ਸੋਮਵਾਰ ਨੂੰ ਬੋਫ਼ਰਸ਼ ਮੁੱਦੇ ‘ਤੇ ਜੰਮ ਕੇ ਹੰਗਾਮਾ ਹੋਇਆ। ਇਸ ਦੌਰਾਨ ਕਾਂਗਰਸ ਸਾਂਸਦਾਂ ਨੇ ਸਦਨ ਵਿੱਚ ਕਾਗਜ਼ ਉਛਾਲੇ। ਸੰਸਦ ਦੇ ਮਾਨਸੂਨ ਸੈਸ਼ਨ ਦੇ ਛੇਵੇਂ ਦਿਨ ਅੱਜ ਸਿਫ਼ਰ ਕਾਲ ਦੌਰਾਨ ਸਦਨ ਦੀ ਕਾਰਵਾਈ ‘ਚ ਰੁਕਾਵਟ ਪਾਉਣ ਦਾ ਯਤਨ ਕਰਨ ਵਾਲੇ ਛੇ ਸਾਂਸਦਾਂ ਨੂੰ ਪੰਜ ਬੈਠਕਾਂ ਲਈ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲੋਕ ਸਭਾ ਦੀ ਕਾਵਰਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਸਾਂਸਦਾਂ ਖਿਲਾਫ਼ ਹੋਵੇ ਕਾਰਵਾਈ

  • ਸਪੀਕਰ ਸੁਮਿੱਤਰਾ ਮਹਾਜਨ ਨੇ ਦੱਸਿਆ, ਗੌਰਵ ਗੋਗੋਈ ਅਤੇ ਕੇ. ਸੁਰੇਸ਼ ਸਮੇਤ ਕਈ ਮੈਂਬਰਾਂ ਨੇ ਕਾਂਗਜ਼ ਸੁੱਟੇ।
  • ਕੰਮਕਾਜ਼ ਵਿੱਚ ਰੁਕਾਵਟ ਪਾਉਣ ਲਈ ਛੇ ਸਾਂਸਦਾਂ ਨੂੰ ਨਿਯਮ 374 (ਏ) ਤਹਿਤ ਸਦਨ ਦੀਆਂ ਪੰਜ ਬੈਠਕਾਂ ਤੋਂ ਮੁਅੱਤਲ ਕੀਤਾ ਜਾਂਦਾ ਹੈ।
  • ਸਪੀਕਰ ਸੁਮਿੱਤਰਾ ਮਹਾਜ਼ਨ ਨੇ ਛੇ ਸਾਂਸਦ ਗੌਰਵ ਗੋਗੋਈ, ਕੇ. ਸੁਰੇਸ਼, ਅਧੀਰ ਰੰਜਨ ਚੌਧਰੀ, ਰਣਜੀਤ ਰੰਜਨ, ਸੁਸ਼ਮਿਤਾ ਦੇਵ ਅਤੇ ਐੱਮਕੇ ਰਾਘਵਨ ਨੂੰ ਪੰਜ ਦਿਨਾਂ ਲਈ ਸਸਪੈਂਡ ਕਰ ਦਿੱਤਾ।
  • ਕਾਰਵਾਈ ਦੀ ਸ਼ੁਰੂਆਤ ਵਿੱਚ ਹੀ ਕਾਂਗਰਸ ਪਾਰਟੀ ਦੇ ਸਾਂਸਦਾਂ ਨੇ ਭੀੜ ਦੀ ਹਿੰਸਾ ਮੁੱਦੇ ‘ਤੇ ਜੰਮ ਕੇ ਹੰਗਾਮਾ ਕੀਤਾ।
  • ਕਾਂਗਰਸ ਦੇ ਸਾਂਸਦ ਪ੍ਰਸ਼ਨਕਾਲ ਮੁਲਤਵੀ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਬਾਅਦ ਕਾਂਗਰਸ ਦੇ ਸਾਂਸਦਾਂ ਨੇ ਭੀੜ ਦੀ ਹਿੰਸਾ ਮੁੱਦੇ ‘ਤੇ ਜੰਮ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਸਦਨ ਵਿੱਚ ਸਪੀਕਰ ਵੱਲ ਕਾਗਜ਼ ਉਡਾਉਣ ਲੱਗੇ।
  • ਸਰਕਾਰ ਨੇ ਕਿਹਾ ਕਿ ਅਜਿਹੇ ਸਾਂਸਦਾਂ ਖਿਲਾਫ਼ ਕਾਰਵਾਈ ਹੋਵੇ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here