ਨਵੀਂ ਦਿੱਲੀ: 13ਵੇਂ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਅੱਜ ਰਾਸ਼ਟਰਪਤੀ ਭਵਨ ਦੇ ਸੈਂਟਰਲ ਹਾਲ ਵਿੱਚ ਉਨ੍ਹਾਂ ਦਾ ਵਿਦਾਇਗੀ ਸਮਾਰੋਹ ਹੋਵੇਗਾ। ਇਸ ਪ੍ਰੋਰਗਾਮ ਲਈ ਪਾਰਲੀਮੈਂਟ ਮੈਂਬਰਾਂ ਨੇ ਤਿਆਰੀ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਨਦਾਰ ਵਿਦਾਇਗੀ ਹੋਵੇਗੀ। ਪਰ, 55 ਸਾਲ ਪਹਿਲਾਂ ਜਿਸ ਤਰ੍ਹਾਂ ਨਾਲ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਵਿਦਾਇਗੀ ਦਿੱਤੀ ਗਈ, ਉਹੋ ਜਿਹੀ ਹੁਣ ਤੱਕ ਕਿਸੇ ਨੂੰ ਨਹੀਂ ਮਿਲੀ। ਸ਼ਾਮ 5:30 ਪ੍ਰਣਬ ਮੁਖ਼ਰਜੀ ਦਾ ਵਿਦਾਇਗੀ ਸਮਾਰੋਹ ਸ਼ੁਰੂ ਹੋਵੇਗਾ ਅਤੇ ਇਹ ਕਰੀਬ ਅੱਧੇ ਘੰਟੇ ਤੱਕ ਚੱਲੇਗਾ। ਇਸ ਪ੍ਰੋਗਰਾਮ ਵਿੱਚ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਮੌਜ਼ੂਦ ਰਹਿਣਗੇ। ਦੋਵੇਂ ਵਿਦਾਇਗੀ ਦੌਰਾਨ ਭਾਸ਼ਣ ਦੇਣਗੇ। ਨਰਿੰਦਰ ਮੋਦੀ ਵੀ ਇਸ ਪ੍ਰੋਗਰਾਮ ਵਿੱਚ ਮੌਜ਼ੂਦ ਰਹਿਣਗੇ।
13 ਰਾਸ਼ਟਰਪਤੀਆਂ ਨੂੰ ਨਹੀਂ ਮਿਲੀ ਰਾਜਿੰਦਰ ਪ੍ਰਸਾਦ ਵਰਗੀ ਵਿਦਾਇਗੀ
- 10 ਮਈ 1962 ਵਿੱਚ ਰਾਮਲੀ੍ਹਲਾ ਮੈਦਾਨ (ਦਿੱਲੀ) ਵਿੱਚ ਹਜ਼ਾਰਾਂ ਲੋਕ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰਵਿਦਾਇਗੀ ਦੇਣ ਲਈ ਪਹੁੰਚੇ।
- ਪ੍ਰਣਬ ਸਮੇਤ 13 ਰਾਸ਼ਟਰਪਤੀਆਂ ਨੂੰ ਅਜਿਹੀ ਵਿਦਾਇਗੀ ਨਹੀਂ ਮਿਲੀ।
- ਰਾਜਿੰਦਰ ਪ੍ਰਸਾਦ ਨੂੰ ਰਾਸ਼ਟਰਪਤੀ ਅਹੁਦੇ ਤੋਂ ਸੇਵਾ ਮੁਕਤ ਹੋਦ ‘ਤੇ 1100 ਰੁਪਏ ਦੀ ਪੈਨਸ਼ਨ ਮਿਲੀ।
- ਭਾਰਤ-ਚੀਨ ਯੁੱਧ ਦੇ ਸਮੇਂ ਆਪਣੀ ਪਤਨੀ ਦੀ ਜਵੈਲਰੀ ਦਾਨ ਕਰ ਦਿੱਤੀ ਸੀ।
- ਰਾਜਿੰਦਰ ਪ੍ਰਸਾਦ ਗਾਂਧੀ ਜੀ ਦੇ ਰਸਤੇ ‘ਤੇ ਚੱਲੇ ਅਤੇ ਉਨ੍ਹਾਂ ਨੇ ਹਮੇਸ਼ਾ ਸਾਦਾ ਜੀਵਨ ਗੁਜ਼ਾਰਿਆ।
- 28 ਫਰਵਰੀ 1963 ਨੂੰ ਉਨ੍ਹਾਂ ਦੀ ਮੌਤ ਹੋ ਗਈ।
- ਰਾਸ਼ਟਰਪਤੀ ਬਣਨ ਤੋਂ ਪਹਿਲਾਂ ਪ੍ਰਣਬ ਦਾ 50 ਸਾਲ ਦਾ ਰਾਜਨੀਤਕ ਭਵਿੱਖ ਰਿਹਾ।
- 14 ਸਾਲ ਤੱਕ ਸੰਸਦ ਦੇ ਦੋਵੇਂ ਸਦਨਾਂ ਦੀ ਅਗਵਾਈ ਕੀਤੀ।
- 4 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ।
- ਕੋਵਿੰਦ ਦੋ ਵਾਰ ਰਾਜ ਸਭਾ ਮੈਂਬਰ ਰਹੇ।
- ਪ੍ਰਣਬ ਮੁਖਰਜ਼ੀ ਕਰੀਬ 43 ਸਾਲ ਤੱਕ ਪਾਰਲੀਮੈਂਟ ਮੈਂਬਰ ਰਹੇ ਅਤੇ 22 ਸਾਲ ਤੱਕ ਮੰਤਰੀ ਦੇ ਅਹੁਦੇ ‘ਤੇ ਰਹੇ।
- 28 ਸਾਲ ਤੱਕ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ।
- ਆਪਣੇ ਕਾਰਜਕਾਲ ਦੌਰਾਨ ਪ੍ਰਣਬ ਮੁਖ਼ਰਜੀ ਨੇ 32 ਰਹਿਮ ਅਪੀਲਾਂ ਦਾ ਫੈਸਲਾ ਕੀਤਾ, ਇਨ੍ਹਾਂ ਵਿੱਚੋਂ ਕੁਝ 2000 ਤੋਂ ਲਟਕ ਰਹੀਆਂ ਸਨ।
- ਕਸਾਬ ਨੂੰ 2012, ਅਫ਼ਜ਼ਲ ਗੁਰੂ ਨੂੰ 2013 ਅਤੇ ਯਾਕੂਬ ਮੈਮਨ ਨੂੰ 2015 ਵਿੱਚ ਫਾਂਸੀ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।