ਕੁਰਨੂਲ, ਏਜੰਸੀ। (Kurnool)
ਆਂਧਰਾ ਪ੍ਰਦੇਸ਼ ‘ਚ ਕੁਰਨੂਲ ਜਿਲ੍ਹੇ ਦੇ ਅਲੁਰ ਮੰਡਲ ਦੇ ਪੇਡਾ ਹੋਥੁਰ ‘ਚ ਇੱਕ ਬੇਕਾਬੂ ਵਾਹਨ ਨੇ ਚਾਰ ਪਹੀਏ ਵਾਲੀ ਸਵਾਰੀ ਗੱਡੀ (ਟਾਟਾ ਐਸ) ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਾਟਾ ਐਸ ‘ਚ ਸਵਾਰ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ 15 ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜਦੋਂ ਘਟਨਾ ਹੋਈ ਉਸ ਸਮੇਂ ਸਵਾਰੀ ਗੱਡੀ 21 ਯਾਤਰੀਆਂ ਨੂੰ ਲੈ ਕੇ ਕੁਰਨੂਲ ਤੋਂ ਯੇਲਦੁਰਥੀ ਵੱਲ ਜਾ ਰਹੀ ਸੀ। ਜਖਮੀਆਂ ਨੂੰ ਇੱਥੇ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Kurnool)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।