ਸਰਸਾ ‘ਚ ਛੇ ਮੁਫ਼ਤ ਕੈਂਪ 16 ਜੁਲਾਈ ਨੂੰ

Six, Camps,Dera Sacha Sauda, Sirsa

ਸਰਸਾ: ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਮਿਤੀ 16 ਜੁਲਾਈ ਦਿਨ ਐਤਵਾਰ ਨੂੰ ਛੇ ਮੁਫ਼ਤ ਕੈਂਪ ਸਥਾਨਕ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਵਿਖੇ ਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਖੂਨਦਾਨ ਕੈਂਪ, ਜਨ ਕਲਿਆਣ ਪਰਮਾਰਥੀ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਕਰੀਅਰ ਕਾਊਂਸਲਿੰਗ ਕੈਂਪ, ਸਾਈਬਰ ਲਾਅ ਤੇ ਇੰਟਰਨੈੱਟ ਸੁਰੱਖਿਆ ਜਾਗਰੂਕਤਾ ਕੈਂਪ ਅਤੇ ਅੰਨਦਾਤਾ ਬਚਾਓ ਕੈਂਪ ਸ਼ਾਮਲ ਹਨ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 8:00 ਵਜੇ ਦਾ ਹੈ।

ਮਾਹਿਰ ਡਾਕਟਰ ਕਰਨਗੇ ਮਰੀਜ਼ਾਂ ਦੀ ਜਾਂਚ

ਜਾਣਕਾਰੀ ਅਨੁਸਾਰ 75ਵੇਂ ਜਨ ਕਲਿਆਣ ਪਰਮਾਰਥੀ ਕੈਂਪ ਵਿੱਚ ਦਿਲ ਦੇ ਰੋਗ, ਸ਼ੂਗਰ, ਕੈਂਸਰ, ਦੰਦ ਰੋਗ, ਇਸਤਰੀ ਰੋਗ, ਬੇਔਲਾਦ ਜੋੜਿਆਂ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੁਪਹਿਰ 1 ਤੋਂ 3 ਵਜੇ ਤੱਕ ਕੈਂਸਰ ਸਪੈਸ਼ਲਿਟ ਆਪਣੀਆਂ ਸੇਵਾਵਾਂ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here