ਭਿਆਨਕ ਅੱਗ ਕਾਰਨ 38 ਹਜ਼ਾਰ ਲੋਕਾਂ ਨੂੰ ਛੱਡਣੇ ਪਏ ਘਰ | California News
ਰੇਡਿੰਗ, (ਏਜੰਸੀ)। ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਦੀ ਚਪੇਟ ‘ਚ ਆ ਕੇ ਬਜੁਰਗ ਔਰਤ ਤੇ ਦੋ ਬੱਚੇ ਸਮੇਤ ਛੇ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 7 ਲਾਪਤਾ ਹਨ। ਸ਼ਾਸਤਾ ਕਾਉਂਟੀ ਦੇ ਸ਼ੈਰਿਫ ਟੋਮ ਬੋਸੇਨਕੋ ਨੇ ਐਤਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਅੱਗ ਦੀ ਚਪੇਟ ‘ਚ ਆ ਕੇ ਦੋ ਦਮਕਕਰਮੀਆਂ ਸਮੇਤ ਛੇ ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਨੇ ਪਰਸਾਸ਼ਨ ਨੇ ਲੋਕਾਂ ਨੂੰ ਸਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਦਿੱਤੇ ਹਨ ਅਤੇ ਉਨ੍ਹਾਂ ਕੱਢਣ ਲਈ ਯਤਨ ਵੀ ਤੇਜ਼ ਕਰ ਦਿੱਤੇ ਹਨ।
ਅਗਨੀਕਾਂਡ ‘ਚ 16 ਲੋਕ ਲਾਪਤਾ ਹੋ ਗਏ ਸਨ ਜਿਸ ‘ਚ 9 ਜਣਿਆਂ ਨੂੰ ਸੁਰੱਖਿਆ ਕੱਢ ਲਿਆ ਗਿਆ ਅਤੇ ਸਮੇਤ ਬੱਚੇ ਸੱਤ ਲੋਕਾਂ ਦੀ ਤਲਾਸ਼ ਜਾਰੀ ਹੈ। ਭਿਆਨਕ ਅੱਗ ਦੀ ਵਜ੍ਹਾ ਨਾਲ ਲਗਭਗ 38 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਅਗਨੀਸ਼ਮਨ ਵਿਭਾਗ ਦੇ ਅਧਿਕਾਰੀ ਅਨੁਸਾਰ ਸ਼ਾਸਤਾ ਕਾਊਟੀ ‘ਚ ਤੇਜ਼ ਹਵਾਵਾਂ ਅਤੇ ਅੱਗ ਦੇ ਬਵੰਡਰ ਦੀ ਵਜ੍ਹਾ ਨਾਲ ਦਰੱਖਤ ਉਖੜ ਗਏ ਹਨ ਅਤੇ ਕਈ ਕਾਰਾਂ ਪਲਟ ਗਈਆਂ ਹਨ। ਅੱਗ ਦੀ ਵਜ੍ਹਾ ਨਾਲ 500 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਹਜ਼ਾਰਾਂ ਘਰਾਂ ਦਾ ਰਾਖ ‘ਚ ਬਦਲਣ ਦਾ ਖਤਰਾ ਬਣਿਆ ਹੋਇਆ ਹੈ। ਜੰਗਲਾਂ ‘ਚ ਅੱਗ ਦੀ ਲੱਗਣ ਇਹ ਘਟਨਾ ਪਿਛਲੇ ਸੋਮਵਾਰ ਨੂੰ ਇੱਕ ਕਾਰ ‘ਚ ਆਈ ਖਰਾਬੀ ਦੀ ਵਜ੍ਹਾ ਨਾਲ ਹੋਈੇ ਦੇਖਦੇ ਹੀ ਦੇਖਦੇ ਇਸ ਅੱਗ ਨੇ 89194 ਏਕੜ ਇਲਾਕੇ ਨੂੰ ਆਪਣੀ ਚਪੇਟ ‘ਚ ਲੈ ਲਿਆ।