Manipur Violence: ਪਥਰਾਅ ਨਹੀਂ, ਗੱਲਬਾਤ ਹੀ ਸਹੀ

Manipur News
Manipur Violence: ਪਥਰਾਅ ਨਹੀਂ, ਗੱਲਬਾਤ ਹੀ ਸਹੀ

Manipur Violence: ਮਣੀਪੁਰ ’ਚ ਹਾਲਾਤ ਇੱਕ ਵਾਰ ਫਿਰ ਤਣਾਅਪੂਰਨ ਬਣ ਗਏ ਹਨ ਵਿਦਿਆਰਥੀਆਂ ਨੇ ਡਰੋਨ ਹਮਲਿਆਂ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਰਾਜ ਭਵਨ ’ਤੇ ਪੱਥਰ ਵਰ੍ਹਾ ਦਿੱਤੇ ਭਾਵੇਂ ਪਿਛਲੇ ਸਾਲ ਤੋਂ ਮਣੀਪੁਰ ’ਚ ਹਿੰਸਾ ਸ਼ੁਰੂ ਹੋਈ ਸੀ ਪਰ ਪ੍ਰਦਰਸ਼ਨ ਦੌਰਾਨ ਅਜਿਹੀ ਸਥਿਤੀ ਸਾਹਮਣੇ ਕਦੇ ਨਹੀਂ ਆਈ ਸੀ ਅਸਲ ’ਚ ਮੈਤੇਈ ਤੇ ਨਾਗਾ-ਕੁੱਕੀ ਦੇ ਟਕਰਾਅ ਕਾਰਨ ਹਾਲਾਤ ਵਿਗੜੇ ਹਨ ਪਿਛਲੇ ਦਿਨੀਂ ਮੈਤੇਈ ਭਾਈਚਾਰੇ ਵਾਲੇ ਖੇਤਰਾਂ ’ਚ ਕੁੱਕੀ ਨਾਗਾ ਹਮਲਾਵਰਾਂ ਵੱਲੋਂ ਡਰੋਨ ਹਮਲੇ ਕੀਤੇ ਜਾਣ ਕਾਰਨ ਮੈਤੇਈ ਭਾਈਚਾਰੇ ਦੇ ਵਿਦਿਆਰਥੀ ਵੀ ਭੜਕੇ ਹੋਏ ਹਨ ਪਰ ਇਹ ਗੱਲ ਵਿਦਿਆਰਥੀਆਂ ਨੂੰ ਸਮਝਣੀ ਪੈਣੀ ਹੈ ਕਿ ਹਿੰਸਾ ਦਾ ਵਿਰੋਧ ਹਿੰਸਾ ਨਾਲ ਨਹੀਂ ਕੀਤਾ ਜਾ ਸਕਦਾ। Manipur Violence

Read This : Manipur News: ਸੀਬੀਆਈ ਖੰਖਾਲੇਗੀ ਮਣੀਪੁਰ ਵਿੱਚ ਦਰਿੰਦਗੀ ਕਾਂਡ ਦਾ ਸੱਚ

ਵਿਦਿਆਰਥੀ ਆਪਣੀ ਉਮਰ ਕਰਕੇ ਸਿਰਫ਼ ਜੋਸ਼ੀਲੇ ਹੀ ਨਹੀਂ ਸਗੋਂ ਪੜ੍ਹੇ-ਲਿਖੇ ਵਰਗ ਵਿੱਚ ਵੀ ਆਉਂਦੇ ਹਨ ਵਿਦਿਆਰਥੀਆਂ ਨੂੰ ਆਪਣੀ ਗੱਲ ਸੰਵਿਧਾਨਕ ਤਰੀਕੇ ਨਾਲ ਹੀ ਰੱਖਣੀ ਚਾਹੀਦੀ ਹੈ ਮਣੀਪੁਰ ਦੇ ਮਸਲੇ ਦਾ ਹੱਲ ਪੱਥਰਬਾਜ਼ੀ ਨਾਲ ਨਹੀਂ ਹੋਣਾ ਅਸਲ ’ਚ ਮਣੀਪੁਰ ਦੀ ਸਮੱਸਿਆ ਸਿਰਫ ਕਾਨੂੰਨ-ਵਿਵਸਥਾ ਦੀ ਸਮੱਸਿਆ ਨਹੀਂ ਸਗੋਂ ਇਹ ਉਸ ਸਮਾਜਿਕ ਫੁੱਟ ਦਾ ਵੀ ਨਤੀਜਾ ਹੈ ਜੋ ਸਿਆਸੀ, ਆਰਥਿਕ ਤੇ ਹੋਰ ਕਾਰਨਾਂ ਕਰਕੇ ਪੈਦਾ ਹੋਈ ਹੈ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਨਾਲ ਹੀ ਹਿੰਸਾ ਤੇ ਵੈਰ-ਵਿਰੋਧ ਖ਼ਤਮ ਹੋਣਾ ਹੈ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਮਾਜਿਕ ਮੋਰਚੇ ’ਤੇ ਮਜ਼ਬੂਤ ਮੁਹਿੰਮ ਵਿੱਢਣੀ ਪੈਣੀ ਹੈ ਵਿਦਿਆਰਥੀ ਸਿਆਸੀ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਸੂਬੇ ਦੀ ਬਿਹਤਰੀ ਲਈ ਕੰਮ ਕਰਨ। Manipur Violence

LEAVE A REPLY

Please enter your comment!
Please enter your name here