ਡਾ. ਨੈਨ ਕੋਲ ਜਾ ਕੇ ਕਰਨੀ ਪਏਗੀ ਪੁੱਛਗਿੱਛ, ਆਪਣੇ ਕੋਲ ਨਹੀਂ ਸੱਦ ਸਕਦੀ ਐਸਆਈਟੀ

ਅਗਲੀ ਸੁਣਵਾਈ ਮੰਗਲਵਾਰ 14 ਦਸੰਬਰ ਨੂੰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਡਾ. ਪੀਆਰ ਨੈਨ ਨੂੰ ਆਪਣੇ ਕੋਲ ਸੱਦ ਕੇ ਐਸਆਈਟੀ ਜਾਂਚ ਨਹੀਂ ਕਰ ਸਕਦੀ ਹੈ। ਐਸਆਈਟੀ ਨੂੰ ਜਾਂਚ ਕਰਨ ਲਈ ਉਨ੍ਹਾਂ ਕੋਲ ਹੀ ਜਾਣਾ ਪਏਗਾ। ਇਸ ਆਦੇਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਦਿੱਤੇ ਹਨ।

ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਡੀਐਸ ਪਟਵਾਲੀਆ ਨੇ ਕਿਹਾ ਕਿ ਐਸਆਈਟੀ ਕੋਲ ਕਾਫੀ ਜ਼ਿਆਦਾ ਰਿਕਾਰਡ ਹੈ ਜਿਸ ਨੂੰ ਚੁੱਕ ਕੇ ਨਹੀਂ ਲਿਆ ਜਾ ਸਕਦਾ ਹੈ ਇਸ ਲਈ ਡਾ. ਪੀਆਰ ਨੈਨ ਨੂੰ ਐਸਆਈਟੀ ਕੋਲ ਜਾ ਕੇ ਹੀ ਜਾਂਚ ‘ਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਜਾਣ।

ਇਸ ‘ਤੇ ਪਤੀਸ਼ਨਕਰਤਾ ਵੱਲੋਂ ਕਿਹਾ ਗਿਆ ਕਿ ਡਾ. ਨੈਨ ਦੀ ਉਮਰ 71 ਸਾਲ ਦੀ ਹੈ ਅਤੇ ਕਾਨੂੰਨ ਅਨੁਸਾਰ 65 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਆਪਣੇ ਸੱਦ ਕੇ ਜਾਂਚ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਜਾਂਚ ਲਈ ਉਹਨਾਂ ਕੋਲ ਜਾਣਾ ਪਏਗਾ। ਪਤੀਸ਼ਨਕਰਤਾ ਦੇ ਇਸ ਤਰਕ ਨੂੰ ਮੰਨਦੇ ਹੋਏ ਐਸਆਈਟੀ ਨੂੰ ਕਿਹਾ ਗਿਆ ਕਿ ਉਹ ਖੁਦ ਡਾ. ਨੈਨ ਕੋਲ ਹੀ ਜਾਂਚ ਲਈ ਜਾਣ। ਇਥੇ ਹੀ ਐਡਵੋਕੇਟ ਜਰਨਲ ਡੀਐਸ ਪਟਵਾਲਿਆ ਹਾਈ ਕੋਰਟ ਨੂੰ ਦੱਸਿਆ ਕਿ ਡਾ. ਨੈਨ ਨੂੰ ਬਤੌਰ ਗਵਾਹ ਹੀ ਪੁੱਛਗਿੱਛ ਕੀਤੀ ਜਾਣੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ