ਪੰਛੀਆਂ ਨੂੰ ਚੋਗਾ ਦੇਣ ਲਈ ਕੀਤਾ ਪ੍ਰੇਰਿਤ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਧੀ ਹਨੀਪ੍ਰੀਤ ਇੰਸਾਂ (Honeypreet Insan ) ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਨਵੀਂ ਰੀਲ ਪਾਈ ਹੈ। ਜਿਸ ’ਚ ਪੰਛਿਆ ਨੂੰ ਚੋਗਾ ਦੇਣ ਲਈ ਪ੍ਰੇਰਿਤ ਕੀਤਾ ਹੈ। (Saving Birds) ਰੀਲ ਵੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ
https://www.instagram.com/stories/honeypreet_insan/3094527031149418960/
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਪੰਛੀਆਂ ਨੂੰ (Save Birds) ਪਾਣੀ ਅਤੇ ਚੋਗਾ ਦੇਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਰ ਸਾਲ ਬਹੁਤ ਸਾਰੇ ਲੋਕ ਪੰਛੀਆਂ ਦੀ ਦੇਖਭਾਲ ਲਈ ਆਪਣੀਆਂ ਛੱਤਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਪਾਣੀ ਦੇ ਕਟੋਰੇ ਰੱਖਦੇ ਹਨ। ਇਸੇ ਤਰ੍ਹਾਂ ਸਾਧ-ਸੰਗਤ ਵੀ ਆਪਣੀਆਂ ਛੱਤਾਂ ‘ਤੇ ਪਾਣੀ ਦੇ ਕਟੋਰੇ ਰੱਖ ਕੇ ਪੰਛੀਆਂ ਦੀ ਸੰਭਾਲ ਬੜੇ ਚਾਅ ਨਾਲ ਕਰਦੀਆਂ ਹਨ। (Saving Birds)
ਇਹ ਵੀ ਪੜ੍ਹੋ : Saint Dr. MSG ਦੀਆਂ ਸਾਰੀਆਂ ਚਿੱਠੀਆਂ ਪੜ੍ਹੋ
ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਦਾ ਮੇਲ ਹੈ ਅਤੇ ਇੱਥੇ ਸਿਰਫ਼ ਤੇ ਸਿਰਫ ਮਾਨਵਤਾ ਭਲਾਈ ਦਾ ਹੀ ਪਾਠ ਪੜ੍ਹਾਇਆ ਜਾਂਦਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ 157 ਮਾਨਵਤਾ ਭਲਾਈ ਦੇ ਕਾਰਜ ਪੂਰੇ ਦੁਨੀਆ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਜਿੱਥੇ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਪਣੀ ਜਾਨ ਦੀ ਵੀ ਪਰਵਾਹ ਨਾ ਕਰਦੇ ਹੋਏ ਮਾਨਵਤਾ ਹਿੱਤ ਪਹੁੰਚ ਜਾਂਦੇ ਹਨ। ਜਿੱਥੇ ਇਨਸਾਨਾਂ ਦੀ ਭਲਾਈ ਲਈ ਕਾਰਜ ਚੱਲ ਰਹੇ ਹਨ ਉਥੇ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਲਈ ਵੀ ਸਾਧ-ਸੰਗਤ ਤੱਤਪਰ ਹੈ।