ਮਿ੍ਰਤਕਾਂ ’ਚ ਪਤੀ-ਪਤਨੀ, ਛੇ ਮਹੀਨਿਆਂ ਦੀ ਬੱਚੀ ਸਮੇਤ ਦੋ ਮਾਸੂਮ ਸ਼ਾਮਲ
ਸਰਸਾ (ਸੁਨੀਲ ਵਰਮਾ)। ਸਰਸਾ ਤੋਂ ਬਰਨਾਲਾ (Sirsa news) ਰੋਡ ’ਤੇ ਵੀਰਵਾਰ ਸ਼ਾਮ ਨੂੰ ਅਲਟੋ ਤੇ ਸਕੌਡਾ ਕਾਰ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿੱਚ ਚਾਰ ਵਿਅਕਤੀ ਸਰਦੂਲਗੜ੍ਹ ਨਾਲ ਸਬੰਧਤ ਸਨ। ਸੂਚਨਾ ਮਿਲਣ ਮਗਰੋਂ ਥਾਣਾ ਸਦਰ ਪੁਲਿਸ ਮੌਕੇ ਉੱਤੇ ਪਹੰੁਚੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੰੁਚਾਇਆ।
ਹਾਸਲ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਬਰਨਾਲਾ ਰੋਡ ਉੱਤੇ ਫਲਾਈਓਵਰ ਦੇ ਮਗਰ ਨਿਰੰਕਾਰੀ ਭਵਨ ਦੇ ਕਰੀਬ ਅਲਟੋ ਅਤੇ ਸਕੌਡਾ ਕਾਰ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਲਟੋ ਕਾਰ ਉੱਥੇ ਸਥਿਤ ਪੈਟਰੋਲ ਪੰਪ ਤੋਂ ਤੇਲ ਭਰਵਾ ਸਰਦੂਲਗੜ੍ਹ ਜਾਣ ਲਈ ਸੜਕ ਉੱਤੇ ਚੜ੍ਹ ਰਹੀ ਸੀ। ਇਸ ਦੌਰਾਨ ਸਰਦੂਲਗੜ੍ਹ ਤੋਂ ਸਰਸਾ ਵੱਲ ਆ ਰਹੀ ਸਕੌਡਾ ਕਾਰ ਨੇ ਅਲਟੋ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। (Sirsa news)
ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਗੱਡੀਆਂ ਦੇ ਪਰਖੱਚੇ ਉੱਡ ਗਏ। ਅਲਟੋ ਕਾਰ ਵਿੱਚ ਸਰਦੂਲਗੜ੍ਹ ਨਿਵਾਸੀ ਗੁਰਤੇਜ ਸਿੰਘ, ਉਸ ਦੀ ਪਤਨੀ ਪ੍ਰਭਜੋਤ ਕੌਰ, ਪੁੱਤਰ ਗੁਣਤਾਜ ਅਤੇ ਬੇਟੀ ਸੁਖਤਾਜ ਦੀ ਮੌਕੇ ਉੱਤੇ ਮੌਤ ਹੋ ਗਈ। ਸਕੌਡਾ ਕਾਰ ਵਿੱਚ ਫਰੀਦਾਬਾਦ ਨਿਵਾਸੀ ਰਾਹੁਲ, ਰਣਜੀਤ ਅਤੇ ਮੋਹਿਤ ਸਵਾਰ ਸਨ, ਜਿਹਨਾਂ ਵਿੱਚੋਂ ਰਾਹੁਲ ਦੀ ਮੌਤ ਹੋ ਗਈ।