ਸਿਮਰਨ ਪ੍ਰੇਮ ਮੁਕਾਬਲਾ : 382 ਬਲਾਕਾਂ ਦੇ ਢਾਈ ਲੱਖ ਸੇਵਾਦਾਰਾਂ ਨੇ 18 ਲੱਖ ਘੰਟੇ ਕੀਤਾ ਸਿਮਰਨ
ਸਰਸਾ | ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਜ਼ਿਲ੍ਹਾ ਕੈਥਲ ਨੂੰ ਪਛਾੜਦਿਆਂ ਸਰਸਾ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਵਾਰ ਕੈਥਲ ਦੂਜੇ ਤੇ ਬਲਾਕ ਕਲਿਆਣ ਨਗਰ ਤੀਜੇ ਸਥਾਨ ‘ਤੇ ਰਿਹਾ ਟਾੱਪ-10 ਦੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਸੂਬੇ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਟਾਪ-10 ‘ਚ ਜਗ੍ਹਾ ਬਣਾਈ ਹੈ ਪੂਰੇ ਦੇਸ਼ ‘ਚ ਇਸ ਵਾਰ 382 ਬਲਾਕਾਂ ਦੇ 267244 ਸੇਵਾਦਾਰਾਂ ਨੇ 1818598 ਘੰਟੇ ਸਿਮਰਨ ਕੀਤਾ ਹੈ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਸਰਸਾ ਦੇ 27773 ਸੇਵਾਦਾਰਾਂ ਨੇ 176962 ਘੰਟੇ ਸਿਮਰਨ ਕਰਕੇ ਪੂਰੇ ਦੇਸ਼ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਕੈਥਲ ਦੀ 25893 ਸਾਧ-ਸੰਗਤ ਨੇ 168954 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ
ਜੇਕਰ ਗੱਲ ਵਿਦੇਸ਼ਾਂ ਦੀ ਕਰੀਏ ਤਾਂ 280 ਸੇਵਾਦਾਰਾਂ ਨੇ 1340 ਘੰਟੇ ਸਿਮਰਨ ਕੀਤਾ ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ਲੈਂਡ, ਦੁਬਈ, ਰੋਮ, ਕੈਲਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੂ, ਬੀਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਸਿਮਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।