Singer Gulab Sidhu: ਮੋਹਾਲੀ। ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਯੂਰਪ ਟੂਰ ਦੌਰਾਨ ਇੱਕ ਸੰਗੀਤ ਸਮਾਗਮ ਦੌਰਾਨ ਹੈਰਾਨੀ ਭਰਿਆ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਰੋਜ਼ਾਨਾ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਗੁਲਾਬ ਸਿੱਧੂ ਮੁਤਾਬਕ, ਇਹ ਧਮਕੀਆਂ ਉਨ੍ਹਾਂ ਨੂੰ ਪੰਜਾਬ ਵਿੱਚੋਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਰਨਾਲਾ ਦੇ ਇੱਕ ਨੌਜਵਾਨ ਵੱਲੋਂ ਖ਼ਾਸ ਤੌਰ ’ਤੇ ਇਹ ਧਮਕੀਆਂ ਆ ਰਹੀਆਂ ਹਨ।
Read Also : ਦਿੱਲੀ-ਐਨਸੀਆਰ ’ਚ ਭਾਰੀ ਮੀਂਹ ਨੇ ਕੀਤਾ ਜਨਜੀਵਨ ਪ੍ਰਭਾਵਿਤ, ਟ੍ਰੈਫਿਕ ਜਾਮ ਤੋਂ ਲੋਕ ਪਰੇਸ਼ਾਨ
ਉਨ੍ਹਾਂ ਕਿਹਾ, “ਮੈਨੂੰ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਤਾਂ ਖਤਮ ਕਰ ਦਿੱਤਾ, ਹੁਣ ਤੂੰ ਵੀ ਤਿਆਰ ਰਹਿ।” ਗਾਇਕ ਮੁਤਾਬਕ, ਇਹ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਉਹ ਪੰਜਾਬ ਵਿੱਚ ਕਿਸੇ ਨਾਲ ਮਿਲਣ ਤੋਂ ਵੀ ਪਰਹੇਜ਼ ਕਰ ਰਹੇ ਹਨ। ਉਨ੍ਹਾਂ ਨੇ ਬੜੇ ਭਾਵੁਕ ਮਨ ਨਾਲ ਕਿਹਾ “ਜਦੋਂ ਮੈਂ ਯੂਰਪ ਟੂਰ ਲਈ ਜਹਾਜ਼ ਚੜਿ੍ਹਆ, ਤਾਂ ਰੋ ਕੇ ਚੜਿ੍ਹਆ ਸੀ। ਮੈਨੂੰ ਪਤਾ ਨਹੀਂ ਕਿ ਮੁੜ ਆਵਾਂਗਾ ਜਾਂ ਨਹੀਂ।’’ Singer Gulab Sidhu