ਮਨਿਕਾ ਟੈਬਲ ਐਨਿਸ ਸਿੰਗਲ ਮੁਕਾਬਲਿਆਂ ’ਚ ਤੀਜੇ ਗੇੜ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣੀ
(ਏਜੰਸੀ) ਟੋਕੀਓ। ਲੰਦਨ ਓਲੰਪਿਕ ’ਚ ਕਾਂਸੀ ਤਮਗਾ ਜਿੱਤਦ ਵਾਲੀ ਭਾਰਤ ਦੀ ਦਿੱਗਜ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਕੋਕੁਜਿਕਾਮ ੲਰੇਨਾ ’ਚ ਰਾਊਂਡ ਆਫ 32 ਮੁਕਾਬਲੇ ’ਚ ਡੋਮਿਨਿਕਨ ਗਣਰਾਜ ਦੀ ਮਿਗਵੇਲੀਆ ਗਾਰਸੀਆ ਹਨਾਰਦੇਜ ਨੂੰ 4-1 ਨਾਲ ਹਰਾ ਕੇ ਅਗਲੇ ਗੇੜ ’ਚ ਜਗ੍ਹਾ ਬਣਾਈ।
ਮੈਰੀਕਾਮ ਨੂੰ ਭਾਰਤ ਲਈ ਤਮਗੇ ਦਾ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਮੈਰੀ ਓਲੰਪਿਕ ਮੁੱਕੇਬਾਜ਼ੀ ’ਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲਾ ਮਹਿਲਾ ਮੁੱਕੇਬਾਜ਼ ਹੈ ਉੱਥੇ ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ ਦੂਜੇ ਗੇੜ ’ਚ ਯੂਕਰੇਨ ਦੀ ਮਾਰਗਰੀਟਾ ਪੇਸੋਤਸਕਾ ’ਤੇ ਸਨਸਨੀਖੇਜ ਜਿੱਤ ਹਾਸਲ ਕਰਕੇ ਤੀਜੇ ਗੇੜ ’ਚ ਪਹੁੰਚ ਗਈ ਹੈ।
ਮਨਿਕਾ ਟੇਬਲ ਟੈਨਿਸ ਸਿੰਗਲ ਮੁਕਾਬਲਿਆਂ ’ਚ ਤੀਜੇ ਗੇੜ ’ਚ ਜਾਣ ਵਾਲੀ ਪਹਿਲੀ ਭਾਰਤੀ ਹੈ ਮਨਿਕਾ ਨੇ ਵਿਵਾਰ ਨੂੰ ਮੈਟਰੋਪਾਲਿਟਨ ਜਿਮਨੈਜਿਅਮ ’ਚ 0-2 ਨਾਲ ਪੱਛੜਨ ਤੋਂ ਬਾਅਦ ਟੋਕੀਓ ’ਚ 57 ਮਿੰਟ ਤੱਕ ਚੱਲੇ ਮੈਚ ’ਚ ਮਾਰਗਰੀਟਾ ‘ਤੇ 4-11,4-11, 11-7,12-10,8-11,11-5,11-7 ਨਾਲ ਜਿੱਤ ਹਾਸਲ ਕੀਤੀ।
ਮਨਿਕਾ ਦਾ ਸਾਹਮਣਾ ਹੁਣ ਆਸਟਰੀਆ ਦੀ 10ਵਾਂ ਦਰਜਾ ਪ੍ਰਾਪਤ ਸੋਫੀਆ ਪੋਲਕਾਨੋਵਾ ਨਾਲ ਹੋਵੇਗਾ ਓਲੰਪਿਕ ਚਾਂਦੀ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਗਰੁੱਪ ਜੇ ਦੇ ਆਪਣੇ ਪਹਿਲੇ ਮੈਚ ’ਚ ਇਜ਼ਰਾਇਲ ਦੀ ਕਸੇਨੀਆ ਪੋਲਿਕਾਰਪੋਵਾ ਨੂੰ ਲਗਾਤਾਰ ਸੈੱਟਾਂ ’ਚ ਹਰਾਇਆ ਸਿੰਧੂ ਨੇ ਪੋਲਿਕਾਰਪੋਵਾ ਨੂੰ ਸਿਰਫ 29 ਮਿੰਟਾਂ ’ਚ 21-7,21-10 ਨਾਲ ਹਰਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ