ਜਕਾਰਤਾ | ਦੂਜੀ ਰੈਂਕਿੰਗ ਪ੍ਰਾਪਤ ਪੀਵੀ ਸਿੰਧੂ ਤੇ ਅੱਠਵੀਂ ਸੀਡ ਕਿਦਾਂਬੀ ਸ੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਨੂੰ ਸਿਰਫ 37 ਮਿੰਟਾਂ ‘ਚ 23-21, 21-7 ਨਾਲ ਹਰਾ ਦਿੱਤਾ ਜਦੋਂਕਿ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ 30 ਮਿੰਟਾਂ ‘ਚ 21-14, 21-9 ਨਾਲ ਹਰਾ ਦਿੱਤਾ ਸਿੰਧੂ ਨੇ ਇਸ ਜਿੱਤ ਨਾਲ ਮਾਰਿਸਕਾ ਖਿਲਾਫ ਆਪਣਾ ਕਰੀਅਰ ਰਿਕਾਰਡ 5-0 ਅਤੇ ਸ੍ਰੀਕਾਤ ਨੇ ਨਿਸ਼ੀਮੋਤੋ ਖਿਲਾਫ ਆਪਣਾ ਕਰੀਅਰ ਰਿਕਾਰਡ 4-1 ਕਰ ਲਿਆ ਹੈ ਪਿਛਲੇ ਸਾਲ ਦੇ ਆਖਰ ‘ਚ ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਸਿੰਧੂ ਦਾ ਕੁਆਰਟਰ ਫਾਈਨਲ ‘ਚ ਮੁਕਾਬਲਾ ਓਲੰਪਿਕ ਚੈਂਪੀਅਨ ਤੇ ਪੰਜਵੀਂ ਰੈਂਕਿੰਗ ਪ੍ਰਾਪਤ ਸਪੇਨ ਦੀ ਕੈਰੋਲਿਨ ਮਾਰਿਨ ਨਾਲ ਹੋਵਗਾ ਵਿਸ਼ਵ ਰੈਂਕਿੰਗ ‘ਚ ਤੀਜੇ ਨੰਬਰ ਦੀ ਭਾਰਤੀ ਖਿਡਾਰੀ ਦਾ ਚੌਥੀ ਰੈਂਕਿੰਗ ਦੀ ਮਾਰਿਨ ਦੇ ਖਿਲਾਫ 5-7 ਦਾ ਰਿਕਾਰਡ ਹੈ ਦੋਵਾਂ ਦਰਮਿਆਨ ਆਖਰੀ ਮੁਕਾਬਲਾ ਪਿਛਲੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹੋਇਆ ਸੀ ਜਿਸ ‘ਚ ਮਾਰਿਨ ਜੇਤੂ ਬਣੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।