ਪਰਦੀਪ ਇੰਸਾਂ ਸੋਨੇ ਦਾ ਟੌਪਸ ਵਾਪਸ ਕਰਕੇ ਈਮਾਨਦਾਰੀ ਵਿਖਾਈ

ਚੰਡੀਗੜ੍ਹ ਡਿੱਪੂ ’ਚ ਕੰਡਕਟਰ ਦੀ ਡਿਊਟੀ ਕਰਦੇ ਸਮੇਂ ਮਿਲਿਆ ਸੀ ਟੌਪਸ (Sincerity)

(ਮਨੋਜ ਗੋਇਲ) ਘੱਗਾ/ ਬਾਦਸ਼ਾਹਪੁਰ। ਪੀ ਆਰ ਟੀ ਸੀ ਚੰਡੀਗੜ੍ਹ ਡਿਪੂ ਦੇ ਪਨਬਸ ਕੰਟਰੈਕਟਰ ਵਰਕਰ ਯੂਨੀਅਨ ਦੇ ਵਾਈਸ ਚੇਅਰਮੈਨ ਪਰਦੀਪ ਸਿੰਘ ਸਿੰਘ ਨੇ ਇੱਕ ਲੱਭਿਆ ਸੋਨੇ ਦਾ ਟੌਪਸ ਵਾਪਿਸ ਦੇ ਕੇ ਈਮਾਨਦਾਰੀ (Sincerity) ਦੀ ਮਿਸਾਲ ਕਾਇਮ ਕੀਤੀ।

ਇਹ ਵੀ ਪੜ੍ਹੋ : Saint Dr. MSG ਨੇ ਪਸ਼ੂ-ਪੰਛੀਆਂ ’ਤੇ ਪ੍ਰੇਮ ਲੁਟਾਇਆ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਘੱਗਾ ਦੇ 15 ਮੈਂਬਰ ਭੀਮ ਚੰਦ ਇੰਸਾਂ ਵਾਸੀ ਦਫ਼ਤਰੀਵਾਲਾ ਜਿਨ੍ਹਾਂ ਦੇ ਬੇਟੇ ਪ੍ਰਦੀਪ ਇੰਸਾ ਜੋ ਕਿ ਚੰਡੀਗੜ੍ਹ ਡਿੱਪੂ ਵਿਖੇ ਪੀਆਰਟੀਸੀ ਵਿੱਚ ਕੰਡਕਟਰ ਦੀ ਡਿਊਟੀ ਵਜੋਂ ਸੇਵਾਵਾਂ ਦੇ ਰਹੇ ਹਨ ।ਆਪਣੀ ਡਿਊਟੀ ਦੌਰਾਨ 30 ਸਤੰਬਰ ਨੂੰ ਜਦੋਂ ਉਹ ਰਾਜਪੁਰਾ ਬਾਈਪਾਸ ’ਤੇ ਸਨ ਤਾਂ ਉਨ੍ਹਾਂ ਨੂੰ ਇੱਕ ਸੋਨੇ ਦਾ ਟੌਪਸ ਡਿੱਗਿਆ ਹੋਇਆ ਮਿਲਿਆ, ਜਿਨ੍ਹਾਂ ਨੇ ਉਸ ਨੂੰ ਚੁੱਕਿਆ ਅਤੇ ਉਸ ਦੇ ਅਸਲੀ ਮਾਲਕ ਦੀ ਭਾਲ ਕਰਨੀ ਸ਼ੁਰੂ ਕੀਤੀ ।

ਘੱਗਾ : ਡਿੱਗਿਆ ਹੋਇਆ ਟੌਪਸ ਵਾਪਸ ਦਿੰਦੇ ਹੋਏ ਪ੍ਰਦੀਪ ਸਿੰਘ ਇੰਸਾਂ ।

ਕਾਫ਼ੀ ਜ਼ਿਆਦਾ ਭਾਲ ਕਰਨ ਤੋਂ ਬਾਅਦ ਉਹ ਉਸ ਦੇ ਅਸਲੀ ਮਾਲਕ ਤੱਕ ਪਹੁੰਚ ਗਏ  ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਡਿੱਗੀ ਹੋਈ ਅਮਾਨਤ ਸੋਨੇ ਦਾ ਟੌਪਸ ਵਾਪਿਸ ਕੀਤਾ। ਜਿਸ ਦੌਰਾਨ ਉਸ ਲੇਡੀਜ਼ ਨੇ ਉਨ੍ਹਾਂ ਦਾ ਦਿਲੋਂ ਵਾਰ-ਵਾਰ ਧੰਨਵਾਦ ਕੀਤਾ । ਇਸ ਈਮਾਨਦਾਰੀ ਦੀ ਮਿਸਾਲ ਨੂੰ ਦੇਖਦੇ ਹੋਏ ਮਹਿਕਮੇ ਨੇ ਅਤੇ ਆਸਪਾਸ ਦੇ ਲੋਕਾਂ ਨੇ ਉਸਦੀ ਕਾਫੀ ਜ਼ਿਆਦਾ ਪ੍ਰਸੰਸਾ ਕੀਤੀ  ਜਿਸ ’ਤੇ ਪ੍ਰਦੀਪ ਇੰਸਾਂ ਨੇ ਦੱਸਿਆ ਕਿ ਇਹ ਸਿੱਖਿਆ ਸਾਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਵੱਲੋਂ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ