ਧੂਮਧਾਮ ਨਾਲ ਮਨਾਇਆ ਜਾਵੇਗਾ ਨਾਭਾ ’ਚ ਦੁਸ਼ਹਿਰਾ ਦਾ ਤਿਉਹਾਰ

ਸੁੱਚਾ ਸਿੰਘ ਅੰਮ੍ਰਿਤਸਰ ਵਾਲੇ ਕਰਨਗੇ ਆਤਿਸਬਾਜ਼ੀ ਦਾ ਮੁਜ਼ਾਹਰਾ (Dussehra Festival)

(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਰਿਆਸਤੀ ਸ਼ਹਿਰ ਨਾਭਾ ਵਿੱਚ ਲਗਾਤਾਰ ਪਿਛਲੇ 9 ਦਿਨਾਂ ਤੋਂ ਰਾਮ ਲੀਲਾ ਖੇਡੀ ਜਾ ਰਹੀ ਹੈ। ਨਾਭਾ ਵਿਚ ਰਾਮ ਲੀਲ੍ਹਾ ਕਲੱਬ ਪਿਛਲੇ ਲੰਬੇ ਸਮੇਂ ਤੋਂ ਰਾਮਲੀਲ੍ਹਾ ਖੇਡਦੀ ਆ ਰਹੇ ਹਨ। ਸਿਵ ਰਾਮ ਲੀਲਾ ਕਲੱਬ ਪਿਛਲੇ 55 ਸਾਲਾਂ ਤੋਂ ਅਤੇ ਲਕਸਮੀ ਰਾਮ ਲੀਲਾ ਕਲੱਬ ਪੁਰਾਣਾ ਹਾਈਕੋਰਟ ਪਿਛਲੇ ਲਗਭੱਗ 70 ਸਾਲਾਂ ਤੋਂ ਰਾਮ ਲੀਲਾ ਬੜੇ ਸੁਚੱਜੇ ਢੰਗ ਨਾਲ ਪੇਸ ਕਰ ਰਿਹਾ ਹੈ। ਜਿਕਰਯੋਗ ਹੈ ਕਿ ਕੱਲ੍ਹ ਦੁਸ਼ਹਿਰੇ ਦਾ ਤਿਉਹਾਰ (Dussehra Festival) ਹੈ ਅਤੇ ਪਿਛਲੇ ਲਗਾਤਾਰ ਨੌਂ ਦਿਨ ਤੋਂ ਸ਼ਹਿਰ ਨਾਭਾ ਵਿਚ ਰਾਮਲੀਲ੍ਹਾ ਦਿਖਾਈ ਜਾ ਰਹੀ ਸੀ ਜਿਸ ਵਿੱਚ ਰਾਮ ਬਨਵਾਸ , ਲਕਸਮਣ ਮੁਰਸਾ, ਸਰੂਪ ਨਖਾਂ ਦਾ ਨੱਕ ਵੱਢਣਾ  ਅਤੇ ਰਾਵਣ ਦਰਬਾਰ ਪਰਮੁੱਖ ਸੀਂਨ ਸਨ।

ਇਹ ਵੀ ਪੜ੍ਹੋ : Saint Dr. MSG ਨੇ ਪਸ਼ੂ-ਪੰਛੀਆਂ ’ਤੇ ਪ੍ਰੇਮ ਲੁਟਾਇਆ

ਆਤਿਸਬਾਜ਼ੀ ਦਾ ਨਜ਼ਾਰਾ ਕਈ ਘੰਟੇ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ

ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਕੇ ਰੱਖਿਆ । ਇਸੇ ਤਹਿਤ ਕਲੱਬ ਪਰਧਾਨ ਮਹੰਤ ਕਾਲਾ ਰਾਮ ਨੇ ਦੱਸਿਆ ਇਸ ਵਾਰ ਦੁਸ਼ਹਿਰਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ। ਕਿਉਂਕਿ ਪਿਛਲੇ ਸਮੇਂ ਦੌਰਾਨ ਕੋਰੋਨਾ ਦਾ ਦੌਰ ਰਿਹਾ, ਇਸ ਕਰ ਕੇ ਅਸੀਂ ਤਿਉਹਾਰ ਖੁੱਲ੍ਹ ਕੇ ਨਹੀਂ ਮਨਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਦੁਪਹਿਰ 2 ਵਜੇ ਨਾਭਾ ਪ੍ਰਸਾਸ਼ਨ ਵੱਲੋਂ ਹਰੀ ਝੰਡੀ ਦਿੱਤੀ ਜਾਵੇਗੀ ਅਤੇ ਵੱਡੀ ਗਿਣਤੀ ਵਿੱਚ ਝਾਕੀਆਂ ਸ਼ਹਿਰ ਨਾਭਾ ਵਿੱਚ ਕੱਢੀਆਂ ਜਾਣਗੀਆਂ ਅਤੇ ਸਾਮ ਨੂੰ ਰੰਗਾਰੰਗ ਪ੍ਰੋਗਰਾਮ ਹੋਣ ਦੇ ਨਾਲ-ਨਾਲ ਸੁੱਚਾ ਸਿੰਘ ਆਤਿਸਬਾਜ਼ੀ ਵਾਲੇ ਆਪਣਾ ਪ੍ਰਦਰਸ਼ਨ ਦਿਖਾਉਣਗੇ ਅਤੇ ਇਹ ਆਤਿਸਬਾਜ਼ੀ ਦਾ ਨਜ਼ਾਰਾ ਵੀ ਕਈ ਘੰਟੇ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ।

ਇਸੇ ਤਰ੍ਹਾਂ ਹੀ ਦੂਸਰੇ ਪਾਸੇ ਸਿਵ ਰਾਮ ਲੀਲਾ ਕਲੱਬ ਦੇ ਪ੍ਰਧਾਨ ਸਤਪਾਲ ਬਾਤਿਸ ਨੇ ਦੱਸਿਆ ਕਿ ਦੁਪਿਹਰ 2 ਵਜੇ ਰੇਲਵੇ ਸਟੇਸਨ ਦੇ ਨੇੜੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਦੇ ਵਿਚ ਪੰਜਾਬ ਦੇ ਮਸਹੂਰ ਕਲਾਕਾਰ ਆਪਣੀ ਹਾਜ਼ਰੀ ਲਵਾਉਣਗੇ ਅਤੇ ਸਾਮ ਨੂੰ ਰਾਵਣ ਦਾ ਪੁਤਲਾ ਅਗਨ ਭੇਂਟ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਨਾਭਾ ਸ਼ਹਿਰ ਵਿੱਚ ਆਤਿਸਬਾਜ਼ੀ ਦਾ ਨਜ਼ਾਰਾ ਬੜਾ ਹੀ ਦੇਖਣਯੋਗ ਹੋਵੇਗਾ, ਜਿਸ ਤਹਿਤ ਨਾਭਾ ਤੋਂ ਬਾਹਰ ਦੇ ਲੋਕ ਵੀ ਆਤਿਸਬਾਜ਼ੀ ਦਾ ਨਜ਼ਾਰਾ ਦੇਖਣ ਦੇ ਲਈ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ