ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : ਪੂਜਨੀਕ ਗੁਰੂ ਜੀ

Saing Dr. MSG

ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੂਜਿਆਂ ਦੀਆਂ ਗਲਤੀਆਂ ਵੇਖਣ ਦੀ ਬਜਾਇ ਇਨਸਾਨ ਨੂੰ ਆਪਣੇ ਅੰਦਰ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ ਇਨਸਾਨ ਦੂਜਿਆਂ ਵੱਲ ਤਾਂ ਹਰ ਸਮੇਂ ਨਿਗ੍ਹਾ ਮਾਰਦਾ ਹੈ ਅਤੇ ਉਨ੍ਹਾਂ ਦੀਆਂ ਗਲਤੀਆਂ ਵੇਖਦਾ ਹੈ ਜਦੋਂਕਿ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਨਿਗ੍ਹਾ ਮਾਰ ਕੇ ਵੇਖੇ ਜੇਕਰ ਇਨਸਾਨ ਦੂਜਿਆਂ ਦੀ ਬੁਰਾਈ ਕਰਨ ਦੀ ਬਜਾਇ ਆਪਣੇ ਬੁਰੇ ਵਿਚਾਰਾਂ ਨੂੰ ਤਿਆਗ ਦੇਵੇ ਤਾਂ ਮਾਲਕ ਜ਼ਰੂਰ ਉਸ ਨੂੰ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦਿੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੁਰਾਈ ਤੁਹਾਨੂੰ ਹਮੇਸ਼ਾ ਮੁਸ਼ਕਿਲਾਂ, ਬੀਮਾਰੀਆਂ, ਟੈਨਸ਼ਨ ਆਦਿ ਵੱਲ ਲੈ ਜਾਣ ਦਾ ਕੰਮ ਕਰਦੀ ਹੈ ਭਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਹਰ ਬੁਰੀ ਆਦਤ ਨੂੰ ਤਿਆਗਣ ਅਤੇ ਮਾਲਕ ਨਾਲ ਨਾਤਾ ਜੋੜਨ ਮਾਲਕ ਨੂੰ ਪ੍ਰਾਪਤ ਕਰਨ ਲਈ ਭਗਤ ਆਪਣੀ ਹਰ ਪਿਆਰੀ ਚੀਜ਼ ਨੂੰ ਛੱਡ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਈਸ਼ਵਰ ਦਾ ਨਾਮ ਸੁੱਖਾਂ ਦਾ ਖ਼ਜ਼ਾਨਾ ਹੈ ਇਨਸਾਨ ’ਚ ਐਨੀ ਤਾਕਤ ਹੈ ਕਿ ਉਹ ਸਹੀ ਤਰੀਕੇ ਨਾਲ ਈਸ਼ਵਰ ਦਾ ਨਾਮ ਸਿਮਰਨ ਕਰਕੇ ਖ਼ੁਦ ਇਨਸਾਨ ਤੋਂ ਭਗਵਾਨ ਬਣ ਸਕਦਾ ਹੈ ਅਤੇ ਇਹ ਤਾਕਤ ਹਰੇਕ ਵਿਅਕਤੀ ਕੋਲ ਹੈ ਲੋੜ ਇਸ ਗੱਲ ਦੀ ਹੈ ਕਿ ਉਹ ਆਪਣੀ ਇਸ ਰੂਹਾਨੀ ਤਾਕਤ ਨੂੰ ਪਛਾਣੇ ਅਤੇ ਈਸ਼ਵਰ ਦੇ ਸਿਮਰਨ ’ਚ ਆਪਣਾ ਧਿਆਨ ਲਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.