ਸਿਮਰਨ : ਟਾਪ ਟੈੱਨ ‘ਚ ਪਹੁੰਚੇ ਹਰਿਆਣਾ ਦੇ 8 ਬਲਾਕ

Simran, Blocks, Haryana

ਪੰਜਾਬ ‘ਚ ਮੋਗਾ ਅੱਵਲ ਤੇ ਬਠੋਈ-ਡਕਾਲਾ ਦੂਜੇ ਨੰਬਰ ‘ਤੇ

ਸਰਸਾ | ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ 8 ਬਲਾਕਾਂ ਨੇ ਟਾਪ ਟੈਨ ‘ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਸਰਸਾ ਬਲਾਕ ਨੇ ਪਹਿਲਾ, ਬਲਾਕ ਕੈਥਲ ਨੇ ਦੂਜਾ ਤੇ ਬਲਾਕ ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਦੇ ਦੁਨੀਆ ਭਰ ਦੇ 355 ਬਲਾਕਾਂ ਦੇ 183569 ਸੇਵਾਦਾਰਾਂ ਨੇ 1221990 ਘੰਟੇ ਸਿਮਰਨ ਕੀਤਾ   ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਸਰਸਾ ਦੇ 9867 ਸੇਵਾਦਾਰਾਂ ਨੇ 91841 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ ਬਲਾਕ ਕੈਥਲ ਦੇ 9875 ਸੇਵਾਦਾਰਾਂ ਨੇ 69135 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਬਲਾਕ ਕਲਿਆਣ ਨਗਰ ਦੇ 8650 ਸੇਵਾਦਾਰਾਂ ਨੇ 54609 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ
ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਲਾਕ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਬਲਾਕ ਸ੍ਰੀਗੰਗਾਨਗਰ, ਉੱਤਰ ਪ੍ਰਦੇਸ਼ ‘ਚ ਭੋਪਾ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਰੂੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 205 ਸੇਵਾਦਾਰਾਂ ਨੇ 986 ਘੰਟੇ ਤੱਕ ਸਿਮਰਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।