Fatehabad News: ਸਿੰਮੀ ਗੋਇਲ ਇੰਸਾਂ ਨੂੰ ਮਿਲਿਆ ਸਰਵੋਤਮ ਅਧਿਆਪਕ ਦਾ ਐਵਾਰਡ

Fatehabad News

ਸਿੰਮੀ ਇੰਸਾਂ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫਲਤਾ ਦਾ ਸਿਹਰਾ | Fatehabad News

  • ਜੱਟੂ ਇੰਜੀਨੀਅਰ ਫਿਲਮ ਨੂੰ ਅਧਿਆਪਕਾਂ ਲਈ ਦੱਸਿਆ ਪ੍ਰੇਰਨਾ ਸਰੋਤ

ਜਾਖਲ/ਸੰਗਰੂਰ (ਸੱਚ ਕਹੂੰ ਨਿਊਜ਼)। Fatehabad News: ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬਲਰਾਣ ਦੀ ਪੀਜੀਟੀ ਕਾਮਰਸ ਅਧਿਆਪਕ ਸਿੰਮੀ ਇੰਸਾਂ ਨੂੰ ਸਰਵੋਤਮ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ (ਐਫਏਪੀ) ਵੱਲੋਂ ਦਿੱਤਾ ਗਿਆ ਹੈ ਤੇ ਇਹ ਐਵਾਰਡ ਸਿੰਮੀ ਇੰਸਾਂ ਨੂੰ ਕਾਮਰਸ ਵਿਸ਼ੇ ਨੂੰ ਪੜ੍ਹਾਉਣ ’ਚ ਵਰਤੇ ਜਾਣ ਵਾਲੇ ਨਵੀਨਤਮ ਤਰੀਕਿਆਂ ਲਈ ਦਿੱਤਾ ਗਿਆ ਹੈ। ਸਿੰਮੀ ਇੰਸਾਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।

ਇਹ ਖਬਰ ਵੀ ਪੜ੍ਹੋ : School Close order: ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਦਾ ਵੱਡਾ ਬਿਆਨ, ਸਕੂਲਾਂ ਲਈ ਦਿੱਤੇ ਇਹ ਸਖਤ ਆਦੇਸ਼, ਪੜ੍ਹੋ ਪੂਰੀ ਖਬ…

ਉਸ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਹਮੇਸ਼ਾ ਹੀ ਅਧਿਆਪਕਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਪੜ੍ਹਾਉਣ ਲਈ ਪ੍ਰੇਰਿਤ ਕਰਦੇ ਹਨ ਤੇ ਉਹ ਉਨ੍ਹਾਂ ਵੱਲੋਂ ਦਿੱਤੇ ਨੁਕਤਿਆਂ ’ਤੇ ਚੱਲ ਕੇ ਬੱਚਿਆਂ ਨੂੰ ਪੜ੍ਹਾ ਰਹੀ ਹੈ, ਜਿਸ ਕਾਰਨ ਉਸ ਨੂੰ ਇਹ ਐਵਾਰਡ ਮਿਲਿਆ ਹੈ। ਸਿੰਮੀ ਇੰਸਾਂ ਨੇ ਇਹ ਵੀ ਕਿਹਾ ਕਿ ਪੂਜਨੀਕ ਗੁਰੂ ਜੀ ਅਕਸਰ ਬੱਚਿਆਂ ਦੇ ਨੈਤਿਕ ਕਦਰਾਂ-ਕੀਮਤਾਂ ਤੇ ਸਰਵਪੱਖੀ ਵਿਕਾਸ ਦੀ ਮਹੱਤਤਾ ਬਾਰੇ ਸਮਝਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਹਮੇਸ਼ਾ ਹੀ ਅਧਿਆਪਕਾਂ ਨੂੰ ਆਪਣਾ ਮਨੋਬਲ ਉੱਚਾ ਰੱਖਣ ਤੇ ਕੱੁਝ ਨਵਾਂ ਕਰਨ ਦੀ ਪ੍ਰੇਰਨਾ ਦਿੰਦੇ ਹਨ, ਤਾਂ ਜੋ ਉਹ ਸਮਾਜ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਅ ਸਕਣ। Fatehabad News

Fatehabad News
ਸਿੰਮੀ ਗੋਇਲ ਇੰਸਾਂ ਤੇ ਸਿੰਮੀ ਗੋਇਲ ਇੰਸਾਂ ਦਾ ਸਨਮਾਨ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰ।

ਸਿੰਮੀ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਜੱਟੂ ਇੰਜੀਨੀਅਰ ਫਿਲਮ ਨੂੰ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਦੱਸਿਆ। ਤੁਹਾਨੂੰ ਦੱਸ ਦੇਈਏ ਕਿ ਐਮਕਾਮ, ਐਮਬੀਏ, ਐਮਏ ਇਕਨਾਮਿਕਸ ਤੇ ਬੀਐੱਡ ਸਿੰਮੀ ਗੋਇਲ ਇੰਸਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਸਾਬਕੀ ਵਿਦਿਆਰਥਣ ਹੈ ਤੇ ਜਾਖਲ ਮੰਡੀ ਦੀ ਵਸਨੀਕ ਹੈ। ਮੌਜ਼ੂਦਾ ਸਮੇਂ ’ਚ ਉਹ ਗਿਆਨ ਗੰਗਾ ਇੰਟਰਨੈਸ਼ਨਲ ਸਕੂਲ, ਬਲਰਾਣ ’ਚ ਪੀਜੀਟੀ ਕਾਮਰਸ ਵਜੋਂ ਕੰਮ ਕਰ ਰਹੀ ਹੈ। ਸਿੰਮੀ ਗੋਇਲ ਇੰਸਾਂ ਤੇ ਉਸਦੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਾਨਦਾਰ ਤੇ ਅਭੁੱਲ ਸਫਲਤਾ ਲਈ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਸਿੰਮੀ ਇੰਸਾਂ ਨੇ ਦੱਸਿਆ ਕਿ ਉਸ ਦੇ ਸਕੂਲ ਦੇ ਅਕਾਦਮਿਕ ਡਾਇਰੈਕਟਰ ਸਰਦਾਰ ਦਲਬੀਰ ਸਿੰਘ ਭੁੱਲਰ ਨੇ ਉਸ ਦੀ ਸਫ਼ਲਤਾ ’ਚ ਅਹਿਮ ਭੂਮਿਕਾ  ਨਿਭਾਈ ਹੈ। ਉਨ੍ਹਾਂ ਸਕੂਲ ਦੇ ਚੇਅਰਮੈਨ ਸੁਰੇਸ਼ ਮਿੱਤਲ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। Fatehabad News