ਚੀਨ ਦੀ ਘੇਰਾਬੰਦੀ

China
China

ਚੀਨ (China) ਦੇ ਵਿਰੋਧ ਦੇ ਬਾਵਜ਼ੂਦ ਅਮਰੀਕਾ ਨੇ ਤਿੱਬਤ-ਚੀਨ ਵਿਵਾਦ ’ਚ ਤਿੱਬਤ ਦੀ ਹਮਾਇਤ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ’ਤੇ ਰਾਸ਼ਟਰਪਤੀ ਜੋ ਬਾਇਡੇਨ ਨੇ ਸਹੀ ਪਾ ਦਿੱਤੀ ਹੈ। ਇਸ ਬਿੱਲ ਅਨੁਸਾਰ ਚੀਨ ਨੂੰ ਤਿੱਬਤ ਸਬੰਧੀ ਤਿੱਬਤੀ ਆਗੂ ਦਲਾਈਨਾਮਾ ਨਾਲ ਬਿਨਾਂ ਸ਼ਰਤ ਗੱਲ ਕਰਨ ਲਈ ਕਿਹਾ ਗਿਆ ਹੈ। ਇਹ ਘਟਨਾ ਚੱਕਰ ਜਿੱਥੇ ਚੀਨ ਲਈ ਮੁਸ਼ਕਲ ਭਰਿਆ ਹੈ, ਉੱਥੇ ਸਿਧਾਂਤਕ ਤੌਰ ’ਤੇ ਭਾਰਤ ਦੇ ਪੱਖ ਨੂੰ ਹੋਰ ਮਜ਼ਬੂਤ ਕਰੇਗਾ।

ਚੀਨ (China) ਇਹ ਦਾਅਵਾ ਕਰਦਾ ਹੈ ਕਿ ਅਮਰੀਕਾ ਉਸ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇ ਰਿਹਾ ਹੈ। ਚੀਨ ਦਾ ਅਜਿਹਾ ਬਿਆਨ ਉਸ ਦੀ ਕਸ਼ਮੀਰ ਮਾਮਲੇ ’ਚ ਦਖਲਅੰਦਾਜ਼ੀ ਨੂੰ ਵੀ ਗਲਤ ਠਹਿਰਾਉਂਦਾ ਹੈ। ਚੀਨ ਜਿੱਥੇ ਲੇਹ ਲੱਦਾਖ ’ਚ ਘੁਸਪੈਠ ਕਰਦਾ ਰਿਹਾ ਹੈ, ਉੱਥੇ ਕਸ਼ਮੀਰ ਸਬੰਧੀ ਪਾਕਿਸਤਾਨ ਦੀ ਹਾਂ ’ਚ ਹਾਂ ਮਿਲਾਉਂਦਾ ਆ ਰਿਹਾ ਹੈ। ਚੀਨ ਵੱਲੋਂ ਅਮਰੀਕਾ ਦੀ ਤਿੱਬਤ ’ਚ ਦਖਲ਼ਅੰਦਾਜ਼ੀ ਦਾ ਵਿਰੋਧ ਚੀਨ ਦੀ ਕਸ਼ਮੀਰ ਸਬੰਧੀ ਦੋਗਲੀ ਨੀਤੀ ਤੇ ਸਿਧਾਂਤਹੀਣਤਾ ਨੂੰ ਜਾਹਿਰ ਕਰਦਾ ਹੈ।

Also Read : ਕਤਲ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਕਤਲ ਦੇ ਬਦਲੇ ਲਈ ਕੀਤਾ ਸੀ ਕਤਲ

ਭਾਰਤ ’ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਚੀਨ ਹੁਣ ਆਪਣੇ ਘਰ ’ਚ ਘਿਰ ਰਿਹਾ ਹੈ। ਅਸਲ ’ਚ ਇਹ ਤੱਥ ਹਨ ਕਿ 1912 ’ਚ 13ਵੇਂ ਦਲਾਈਲਾਮਾ ਨੇ ਤਿੱਬਤ ਨੂੰ ਅਜ਼ਾਦ ਐਲਾਨਿਆ ਅਤੇ 40 ਸਾਲਾਂ ਤੱਕ ਚੀਨ ਚੁੱਪ ਰਿਹਾ। ਜੇਕਰ ਤਿੱਬਤ ਚੀਨ ਦਾ ਸੀ ਤੇ 40 ਸਾਲਾਂ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। 1950 ’ਚ ਚੀਨ ਨੇ ਫੌਜੀ ਹਮਲਾ ਕਰਕੇ ਤਿੱਬਤ ’ਤੇ ਕਬਜ਼ਾ ਕੀਤਾ ਸੀ। ਚੀਨ ਤੇ ਅਮਰੀਕਾ ਦੀ ਇਸ ਕਸ਼ਮਕਸ਼ ਦਾ ਨਤੀਜਾ ਕੀ ਨਿੱਕਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਘਰ ਇਹ ਘਟਨਾ ਚੱਕਰ ਭਾਰਤ ਦੇ ਇਸ ਵਿਚਾਰ ਨੂੰ ਜ਼ਰੂਰ ਮਜ਼ਬੂਤ ਕਰਦਾ ਹੈ ਕਿ ਕਸ਼ਮੀਰ ’ਚ ਭਾਰਤ ਪਾਕਿ ਤੋਂ ਬਿਨਾਂ ਕਿਸੇ ਤੀਜੇ ਮੁਲਕ ਦਾ ਦਖ਼ਲ ਗਲਤ ਹੈ।