ਅਕਾਲੀ ਵੀ ਡਾਇਮੰਡ ਸੈੱਟ ਲੈ ਕੇ ਅਰੂਸਾ ਨੂੰ ਮਿਲਦੇ ਸਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਅਰੂਸਾ ਨੂੰ ਲੈ ਕੇ ਕੈਪਟਨ ’ਤੇ ਹਮਲਾ ਬੋਲਿਆ ਹੈ ਉਨ੍ਹਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਰਹਿੰਦਿਆਂ ਪੰਜਾਬ ’ਚ ਕੋਈ ਪੋਸਟਿੰਗ ਗਿਫ਼ਟ ਤੇ ਪੈਸਿਆਂ ਤੋਂ ਬਗੈਰ ਨਹੀਂ ਹੋਈ। ਇਹ ਸਭ ਅਰੂਸਾ ਆਲਮ ਨੂੰ ਦਿੱਤਾ ਜਾਂਦਾ ਸੀ ਉਸ ਸਮੇਂ ਅਰੂਸਾ ਆਲਮ ਪੰਜਾਬ ’ਚ ਮੁੱਖ ਮੰਤਰੀ ਨਹੀਂ ਸਗੋਂ ਸੁਪਰ ਮੁੱਖ ਮੰਤਰੀ ਵਜੋਂ ਕੰਮ ਕਰ ਰਹੀ ਸੀ। ਪੰਜਾਬ ਪੁਲਿਸ ਦੀ ਕੋਈ ਵੀ ਵੱਡੀ ਪੋਸਟ ਹੋਵੇ, ਅਰੂਸਾ ਤੋਂ ਪੁੱਛੇ ਬਿਨਾ ਨਹੀਂ ਸੀ ਹੁੰਦੀ। ਉਨ੍ਹਾਂ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਅਰੂਸਾ ਪੰਜਾਬ ਦਾ ਪੈਸਾ ਲੈ ਕੇ ਇੰਗਲੈਂਡ ਤੇ ਦੁਬਈ ਚਲੀ ਗਈ ਉਹ ਵੀ ਉੱਥੇ ਜਾ ਕੇ ਐਸ਼ ਕਰਨ ਕਿਤੇ ਇਹ ਨਾ ਹੋਵੇ ਅਰੂਸਾ ਸਾਰੇ ਪੈਸੇ ਉੱਡਾ ਦੇਵੇ।
ਨਵਜੋਤ ਕੌਰ ਨੇ ਕਿਹਾ ਕਿ ਮੈਨੂੰ ਪਤਾ ਸੀ ਇਸ ਲਈ ਮੈਂ ਆਪਣੇ ਪਤੀ ਨਜਵੋਤ ਸਿੱਧੂ ਨੂੰ ਅਰੂਸਾ ਦੇ ਨੇੜੇ ਨਹੀਂ ਜਾਣ ਦਿੱਤਾ। ਇਸ ਵਜ੍ਹਾ ਕਾਰਨ ਕੈਪਟਨ ਉਨ੍ਹਾਂ ਤੋਂ ਨਾਰਾਜ਼ ਹੋ ਗਏ। ਨਵਜੋਤ ਕੌਰ ਨੇ ਕਿਹਾ ਕਿ ਅਕਾਲੀ ਆਗੂ ਵੀ ਡਾਇਮੰਡ ਸੈੱਟ ਲੈ ਕੇ ਅਰੂਸਾ ਨੂੰ ਮਿਲਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਦੀ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਵਾਇਰਸ ਤਸਵੀਰ ਤੋਂ ਬਾਅਦ ਸਿਆਸਤ ’ਚ ਭੂਚਾਲ ਆ ਗਿਆ ਹਾਲਾਂਕਿ ਨਵਜੌਤ ਕੌਰ ਸਿੱਧੂ ਨੇ ਇਸ ’ਤੇ ਸਫ਼ਾਈ ਦਿੱਤੀ ਹੈ ਨਵਜੋਤ ਕੌਰ ਨੇ ਕਿਹਾ ਕਿ ਇਹ ਫੋਟੋ ਉਦੋਂ ਦੀ ਹੈ ਜਦੋਂ ਅਰੁਸਾ ਸਿਰਫ਼ ਪੱਤਰਕਾਰ ਸੀ ਉਦੋਂ ਸੋਨੀਆ ਗਾਂਧੀ ਨੂੰ ਮਿਲੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ















