ਸਿੱਧੂ ਦਾ ‘ਪਾਵਰ ਸ਼ੋਅ’, 62 ਵਿਧਾਇਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਚ ਟੇਕਿਆ ਮੱਥਾ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼) । ਪੰਜਾਬ ਕਾਂਗਰਸ ’ਚ ਮੱਚੇ ਘਮਸਾਣ ਦਰਮਿਆਨ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ 62 ਵਿਧਾਇਕਾਂ ਸਮੇਤ ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਿਆ ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਰਿਹਾਇਸ਼ ’ਤੇ ਰਾਜ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਧਾਇਕਾਂ ਦੇ ਨਾਲ ਬੈਠਕ ਕਰਕੇ ਸੂਬੇ ਦੀ ਸਿਆਸਤ ’ਤੇ ਚਰਚਾ ਕੀਤੀ ਦੋ ਬੱਸਾਂ ’ਚ ਆਏ ਕਰੀਬ 62 ਤੋਂ ਵੱਧ ਵਿਧਾਇਕ ਇਸ ਬੈਠਕ ’ਚ ਸ਼ਾਮਲ ਹੋਏ।
ਸਵੇਰੇ ਸਿੱਧੂ ਦੀ ਕੋਠੀ ’ਤੇ ਪਹੁੰਚੇ ਵਿਧਾਇਕਾਂ ’ਚ ਹਰਮਿੰਦਰ ਗਿੱਲ, ਸੁਨੀਲ ਦਰਤੀ, ਸੁਰਜੀਤ ਧੀਮਾਨ, ਰਾਜਾ ਵੜਿੰਗ, ਸੁਖਜੀਤ ਰੰਧਾਵਾ, ਹਰਜੋਤ ਕਮਾਲ, ਦਵਿੰਦਰ ਘੁਬਾਇਆ, ਪ੍ਰੀਤਮ ਕੋਟਭਾਈ, ਪਰਮਿੰਦਰ ਪਿੰਕੀ, ਬਰਿੰਦਰਜੀਪ ਪਹਿਰਾ, ਸੁਖਜਿੰਦਰ ਡੈਨੀ, ਤ੍ਰਿਪਤ ਰਜਿੰਦਰ ਬਾਜਵਾ, ਅੰਗਦ ਸੈਨੀ, ਸ਼ੇਰ ਸਿੰਘ ਘੁਬਾਇਆ, ਸੰਗਤ ਗਿਲਜੀਆਂ, ਪਰਗਟ ਸਿੰਘ ਆਦਿ ਸ਼ਾਮਲ ਹਨ ਬੈਠਕ ਤੋਂ ਬਾਅਦ ਪੰਜਾਬ ਦੇ ਸਹਿਕਾਰਿਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਜੋ ਵੀ ਆਗੂ, ਮੰਤਰੀ ਤੇ ਵਿਧਾਇਕ ਪਾਰਟੀ ਹਾਈਕਮਾਨ ਦਾ ਆਦੇਸ਼ ਨਹੀਂ ਮੰਨਦਾ, ਤਾਂ ਇਹ ਸਿੱਧੇ ਤੌਰ ’ਤੇ ਅਨੁਸ਼ਾਨਹੀਣਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮਾਫ਼ੀ ਮੰਗਵਾਉਣਾ ਚਾਹੁੰਦੇ ਸਨ ਤਾਂ ਸਿੱਧੂ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਆਪਣੀ ਗੱਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸਾਹਮਣੇ ਰੱਖਦੇ ਪ੍ਰਤਾਪ ਸਿੰਘ ਬਾਜਵਾ ਜਦੋਂ ਪ੍ਰਦੇਸ਼ ਪਾਰਟੀ ਪ੍ਰਧਾਨ ਬਣੇ ਸਨ, ਉਦੋਂ ਉਹ ਕੈਪਟਨ ਨਾਲ ਸਨ ਪਰ ਹਾਈਕਮਾਨ ਦੇ ਫੈਸਲੇ ਤੋਂ ਬਾਅਦ ਬਾਜਵਾ ਦੇ ਵਿਰੋਧੀ ਹੋਣ ਦੇ ਬਾਵਜ਼ੂਦ ਅਸੀਂ ਆਪਣੇ ਖੇਤਰ ’ਚ ਉਨ੍ਹਾਂ ਦੀ ਰੈਲੀ ਕਰਵਾਈ ਸੀ ਹਾਈਕਮਾਨ ਦਾ ਫੈਸਲਾ ਸਭ ਤੋਂ ਉੱਤੇ ਹੈ ਇਸ ਤੋਂ ਬਾਅਦ ਸਿੱਧੂ ਸ੍ਰੀ ਹਰਮਿੰਦਰ ਸਾਹਿਬ ’ਚ ਮੱਥਾ ਟੇਕਣ ਪਹੁੰਚੇ ਇਸ ਦੌਰਾਨ ਕਾਫ਼ੀ ਵਰਕਰ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ