ਕੈਬਨਿਟ ਮੀਟਿੰਗ ਵਾਲੇ ਸਥਾਨ ਦੇ ਨੇੜੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੁਲਿਸ ਨੇ ਮੋੜਿਆ

Mansa News
ਮਾਨਸਾ : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਵਾਪਿਸ ਲਿਆਉਂਦੇ ਹੋਏ

ਮਾਨਸਾ (ਸੁਖਜੀਤ ਮਾਨ)। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਸਥਾਨ ਬੱਚਤ ਭਵਨ ਦੇ ਕੋਲ ਅਚਨਚੇਤ ਪੁੱਜ ਗਏ ਤਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਵਿੱਚ ਹਫੜਾ-ਦਫ਼ੜੀ ਦਾ ਮਹੌਲ ਬਣ ਗਿਆ। ਸਥਿਤੀ ਨੂੰ ਸੰਭਾਲਦਿਆਂ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਉਹਨਾਂ ਨੂੰ ਉੱਥੋਂ ਵਾਪਿਸ ਮੋੜ ਲਿਆਏ। ਪਤਾ ਲੱਗਿਆ ਹੈ ਕਿ ਸਿੱਧੂ ਪਰਿਵਾਰ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਲਈ ਕੱਲ੍ਹ ਤੋਂ ਹੀ ਸਮਾਂ ਮੰਗਿਆ ਜਾ ਰਿਹਾ ਸੀ ਪਰ ਸਮਾਂ ਨਹੀਂ ਮਿਲਿਆ । ਇਸ ਵੇਲੇ ਐਸਐਸਪੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਗੱਲਬਾਤ ਕਰ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ ਕਰੋੜਾਂ ਦੀ ਲੁੱਟ, ਲੁਟੇਰੇ ਵੈਨ ਲੈ ਕੇ ਫਰਾਰ

LEAVE A REPLY

Please enter your comment!
Please enter your name here