ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home Breaking News ਸਿੱਧੂ ਮੂਸੇਵਾਲ...

    ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਮ ਨੇ ਰਿਲੀਜ਼ ਹੁੰਦੇ ਹੀ ਤੋੜੇ ਰਿਕਾਰਡ

    Sidhu Moose Wala New Song

    (ਸੱਚ ਕਹੂੰ ਨਿਊਜ਼) ਮਾਨਸਾ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਅੱਜ ਰਿਲੀਜ਼ ਹੋ ਗਿਆ ਹੈ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ। (Sidhu Moose Wala New Song) ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਹੁਣ ਉਨ੍ਹਾਂ ਦਾ ਤੀਜਾ ਗੀਤ ‘ਮੇਰਾ ਨਾਮ’ ਅੱਜ ਸਵੇਰੇ 10 ਵਜੇ ਰਿਲੀਜ਼ ਕੀਤਾ ਗਿਆ। ਬਰਨਾ ਬੁਆਏ ਹਾਲ ਹੀ ਵਿੱਚ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਇਹ ਤੀਜਾ ਗੀਤ ਹੈ। ਇਸ ਤੋਂ ਪਹਿਲਾਂ SYL ਅਤੇ WAR ਦੇ ਗੀਤ ਰਿਲੀਜ਼ ਹੋਏ ਸਨ। SYL ਗੀਤ ਨੂੰ ਭਾਰਤ ਸਰਕਾਰ ਨੇ ਯੂਟਿਊਬ ‘ਤੇ ਬੈਨ ਕਰ ਦਿੱਤਾ ਸੀ।

    ਜਿਕਰਯੋਗ ਹੈ ਕਿ ਇਸ ਗੀਤ (Sidhu Moose Wala New Song) ਨੂੰ ਰਿਲੀਜ਼ ਦੇ ਪਹਿਲੇ 30 ਮਿੰਟਾਂ ਵਿੱਚ ਹੀ 1.5 ਮਿਲੀਅਨ ਵਿਊਜ਼ ਮਿਲ ਗਏ ਹਨ। ਜਦੋਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਲੋਕ ਇਸ ਗੀਤ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਕਿ ਲੋਕ ਇਸ ਗੀਤ ਨੂੰ ਪਿਆਰ ਦੇ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here