Siddiqui Murder Case: ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਜੁੜੀਆਂ ਸਿੱਦੀਕੀ ਕਤਲ ਕੇਸ ਦੀਆਂ ‘ਤਾਰਾਂ’

Siddiqui Murder Case

ਦਸਹਿਰੇ ਵਾਲੇ ਦਿਨ ਆਤਿਸ਼ਬਾਜ਼ੀ ਕਰਦੇ ਸਮੇਂ ਤਿੰਨ ਬਦਮਾਸ਼ਾਂ ਨੇ ਗੋਲੀ ਮਾਰ ਕੇ ਕੀਤਾ ਕਤਲ | Siddiqui Murder Case

  • ਤੀਜਾ ਮੁਲਜ਼ਮ ਫਰਾਰ, ਚੌਥੇ ਦੀ ਵੀ ਹੋਈ ਪਛਾਣ | Siddiqui Murder Case
  • ਪੁੱਤ ਵੀ ਸੀ ਨਿਸ਼ਾਨੇ ’ਤੇ, ਫੋਨ ਆਉਣ ਕਾਰਨ ਬਚੀ ਜਾਨ

Siddiqui Murder Case: ਮੁੰਬਈ (ਏਜੰਸੀ)। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ (ਅਜੀਤ ਪਵਾਰ ਧੜੇ) ਦੇ ਆਗੂ ਬਾਬਾ ਸਿੱਦੀਕੀ ਦੇ ਕਤਲ ਮਾਮਲੇ ’ਚ ਐਤਵਾਰ ਨੂੰ ਦੋ ਗ੍ਰਿਫਤਾਰੀਆਂ ਹੋਈਆਂ। ਇਸ ਮਾਮਲੇ ’ਚ ਫੜੇ ਗਏ ਮੁਲਜ਼ਮ ਹਰਿਆਣਾ, ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜਦੋਂ ਕਿ ਦੋ ਫਰਾਰ ਮੁਲਜ਼ਮ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਹਨ ਮੁੰਬਈ ਪੁਲਿਸ ਨੇ ਜਿੱਥੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਉੱਥੇ ਹੀ ਮਾਮਲੇ ਦਾ ਤੀਜਾ ਮੁਲਜ਼ਮ ਫਰਾਰ ਹੈ।

ਦੋ ਮੁਲਜ਼ਮ ਗ੍ਰਿਫਤਾਰ, 21 ਤੱਕ ਪੁਲਿਸ ਹਿਰਾਸਤ ’ਚ ਭੇਜੇ | Siddiqui Murder Case

ਪੁਲਿਸ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਚੌਥੇ ਮੁਲਜ਼ਮ ਦੀ ਵੀ ਪਛਾਣ ਕਰ ਲਈ ਹੈ ਇਸ ਵਿਚਕਾਰ ਗ੍ਰਿਫਤਾਰ ਦੋ ਮੁਲਜ਼ਮਾਂ ਨੂੰ ਅਦਾਲਤ ਨੇ 21 ਅਕਤੂਬਰ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ ਜਾਣਕਾਰੀ ਮੁਤਾਬਕ ਬਾਬਾ ਸਿੱਦੀਕੀ ਸ਼ਨਿੱਚਰਵਾਰ ਰਾਤ ਨਿਰਮਲ ਨਗਰ ਸਥਿਤ ਕੋਲਗੇਟ ਗਰਾਊਂਡ ਨੇੜੇ ਆਪਣੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫਤਰ ਤੋਂ ਘਰ ਜਾ ਰਹੇ ਸਨ। ਉਸ ਸਮੇਂ ਸੜਕ ’ਤੇ ਆਤਿਸ਼ਬਾਜ਼ੀ ਚੱਲ ਰਹੀ ਸੀ। ਇਸੇ ਦੌਰਾਨ ਦੋ ਦਰਜਨ ਦੇ ਕਰੀਬ ਮੁੰਡਿਆਂ ਦਾ ਟੋਲਾ ਆਇਆ ਅਤੇ ਬਾਬਾ ਸਿੱਦੀਕੀ ਨੂੰ ਕਹਿਣ ਲੱਗੇ ਕਿ ਕੀ ਤੁਸੀਂ ਸਾਡੇ ਨਾਲ ਦਸਹਿਰਾ ਨਹੀਂ ਮਨਾਓਗੇ?

ਇਸ ’ਤੇ ਬਾਬਾ ਸਿੱਦੀਕੀ ਆਤਿਸ਼ਬਾਜ਼ੀ ਕਰਨ ਲੱਗੇ ਇਸ ਤੋਂ ਬਾਅਦ ਜਦੋਂ ਉਹ ਕਾਰ ਦੀ ਅਗਲੀ ਸੀਟ ’ਤੇ ਬੈਠਣ ਲੱਗੇ ਤਾਂ ਪਟਾਕਿਆਂ ਦੀ ਆਵਾਜ਼ ’ਚ ਤਿੰਨ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਹਮਲਾਵਰ ਉਥੋਂ ਭੱਜ ਗਏ। ਬਾਬਾ ਸਿੱਦੀਕੀ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਬਾਬਾ ਸਿੱਦੀਕੀ ਨੂੰ 15 ਦਿਨ ਪਹਿਲਾਂ ਜਾਨੋਂ-ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਕੇ ਵਾਈ ਸ਼੍ਰੇਣੀ ਕਰ ਦਿੱਤੀ ਗਈ ਸੀ।

ਸੂਤਰਾਂ ਨੇ ਦੱਸਿਆ ਕਿ ਇੱਕ ਫੋਨ ਕਾਲ ਕਾਰਨ ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਦੀ ਜਾਨ ਬਚ ਗਈ, ਨਹੀਂ ਤਾਂ ਉਹ ਵੀ ਹਮਲਾਵਰਾਂ ਦਾ ਨਿਸ਼ਾਨਾ ਬਣ ਜਾਂਦਾ। ਦੋਵੇਂ ਪਿਓ-ਪੁੱਤ ਇਕੱਠੇ ਦਫਤਰ ਤੋਂ ਘਰ ਜਾਣ ਲਈ ਨਿਕਲੇ ਸਨ ਪਰ ਇਸੇ ਦੌਰਾਨ ਜੀਸ਼ਾਨ ਦਾ ਫੋਨ ਆਇਆ ਅਤੇ ਉਹ ਦਫਤਰ ’ਚ ਬੈਠ ਕੇ ਫੋਨ ’ਤੇ ਗੱਲ ਕਰ ਰਿਹਾ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਦੱਸ ਦੇਈਏ ਕਿ ਜੀਸ਼ਾਨ ਬਾਂਦਰਾ ਤੋਂ ਕਾਂਗਰਸ ਦੇ ਵਿਧਾਇਕ ਹਨ।

Siddiqui Murder Case

ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਕੰਟਰੈਕਟ ਕਿਲਿੰਗ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮੁਲਜ਼ਮ ਧਰਮਰਾਜ ਅਤੇ ਗੁਰਮੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਸ਼ਿਵ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਤਲ ਕਰਨ ਦਾ ਠੇਕਾ ਦਿੱਤਾ ਗਿਆ ਸੀ। ਸ਼ਿਵ ਅਤੇ ਧਰਮਰਾਜ ਯੂਪੀ ਦੇ ਬਹਿਰਾਇਚ ਦੇ ਰਹਿਣ ਵਾਲੇ ਹਨ, ਦੋਵਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਗੁਰਮੇਲ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਰੜ ਦਾ ਵਾਸੀ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਜ਼ੁਰਮ ਲਈ ਪੇਸ਼ਗੀ ਰਕਮ ਦਿੱਤੀ ਗਈ ਸੀ। ਉਸ ਨੂੰ ਕੁਝ ਦਿਨ ਪਹਿਲਾਂ ਹੀ ਕਤਲ ਵਿੱਚ ਮੱਦਦ ਲਈ ਹਥਿਆਰਾਂ ਦੀ ਸਪਲਾਈ ਮਿਲੀ ਸੀ। ਫਿਲਹਾਲ ਪੁਲਿਸ ਇਸ ਕਤਲ ਕਾਂਡ ਦੇ ਤੀਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਫੋਰੈਂਸਿਕ ਟੀਮਾਂ ਵੀ ਜਾਂਚ ਵਿੱਚ ਮੱਦਦ ਲਈ ਘਟਨਾ ਸਥਾਨ ’ਤੇ ਕੰਮ ਕਰ ਰਹੀਆਂ ਹਨ। ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਪੰਜ ਟੀਮਾਂ ਬਣਾਈਆਂ ਹਨ। ਇਸ ਦੇ ਨਾਲ ਹੀ ਤੀਜੇ ਫਰਾਰ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਬਾਬਾ ਸਿੱਦੀਕੀ ’ਤੇ ਕੁੱਲ 6 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ’ਚੋਂ ਤਿੰਨ ਗੋਲੀਆਂ ਉਨ੍ਹਾਂ ਨੂੰ ਲੱਗੀਆਂ।

Siddiqui Murder Case

ਇਸ ਘਟਨਾ ਵਿੱਚ ਕਥਿਤ ਤੌਰ ’ਤੇ ਵਰਤੀ ਗਈ 9.9 ਐੱਮਐੱਮ ਦੀ ਬੰਦੂਕ ਪੁਲਿਸ ਨੇ ਬਰਾਮਦ ਕਰ ਲਈ ਹੈ। ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਛਾਤੀ ’ਤੇ ਦੋ ਗੋਲੀਆਂ ਲੱਗੀਆਂ ਹਨ, ਪਰ ਪੋਸਟਮਾਰਟਮ ਹੋਣ ਤੱਕ ਉਨ੍ਹਾਂ ਦੇ ਪੂਰੇ ਜ਼ਖ਼ਮਾਂ ਬਾਰੇ ਸਪੱਸ਼ਟ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜਾਂਚ ਦੀ ਪ੍ਰਗਤੀ ਬਾਰੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਸਬੰਧੀ ਨਿਰਮਲ ਨਗਰ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਅਸਲਾ ਐਕਟ ਦੀ ਧਾਰਾ 3, 25, 5 ਅਤੇ 27 ਅਤੇ ਮਹਾਰਾਸ਼ਟਰ ਪੁਲਿਸ ਐਕਟ ਦੀ ਧਾਰਾ 37 ਅਤੇ ਧਾਰਾ 137 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਵਰਣਨਯੋਗ ਹੈ ਕਿ ਬਾਬਾ ਸਿੱਦੀਕੀ ਇਸ ਸਾਲ ਦੇ ਸ਼ੁਰੂ ਵਿਚ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਹਾਲ ਹੀ ਵਿੱਚ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਵਿੱਚ ਸ਼ਾਮਲ ਹੋਏ ਸਨ। ਬਾਬਾ ਸਿੱਦੀਕੀ ਬਾਂਦਰਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ, ਪਰ 2014 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਆਸ਼ੀਸ਼ ਸ਼ੈਲਰ ਤੋਂ ਹਾਰ ਗਏ।

ਬਾਬਾ ਸਿੱਦੀਕੀ ਆਪਣੇ ਪਿੱਛੇ ਵਿਧਾਇਕ ਪੁੱਤਰ ਜੀਸ਼ਾਨ ਬਾਬਾ ਸਿੱਦੀਕੀ, ਧੀ ਡਾ. ਅਰਸ਼ੀਆ ਸਿੱਦੀਕੀ ਅਤੇ ਪਤਨੀ ਸ਼ਾਹਜ਼ੀਨ ਸਿੱਦੀਕੀ ਛੱਡ ਗਏ ਹਨ। ਸਿਆਸੀ ਆਗੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ।

ਲਾਰੈਂਸ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ

ਲਾਰੈਂਸ ਬਿਸ਼ਨੋਈ ਗੈਂਗ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹੱਤਿਆ ਦੇ ਕੁਝ ਘੰਟਿਆਂ ਬਾਅਦ ਹੀ ਲਾਰੈਂਸ ਗੈਂਗ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਸੀ। ਫਿਲਹਾਲ ਕੇਂਦਰੀ ਏਜੰਸੀਆਂ ਇਸ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀਆਂ ਹਨ। ਰਿਪੋਰਟ ਮੁਤਾਬਕ ਇਹ ਪੋਸਟ ਸ਼ੁਬੂ ਲੋਂਕਰ ਦੇ ਫੇਸਬੁੱਕ ਅਕਾਊਂਟ ਤੋਂ ਕੀਤੀ ਗਈ ਸੀ, ਜੋ ਬਿਸ਼ਨੋਈ ਗੈਂਗ ਦਾ ਇੱਕ ਸਾਥੀ ਸ਼ੁਭਮ ਰਾਮੇਸ਼ਵਰ ਲੋਂਕਰ ਹੋ ਸਕਦਾ ਹੈ।

ਸ਼ੁਬੂ ਲੋਂਕਰ ਦੀ ਪੋਸਟ ’ਚ ਲਿਖਿਆ, ‘ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ ਪਰ ਤੁਸੀਂ ਸਾਡੇ ਭਰਾ ਦਾ ਨੁਕਸਾਨ ਕਰਵਾਇਆ ਅੱਜ ਜੋ ਬਾਬਾ ਸਿੱਦੀਕੀ ਦੇ ਸ਼ਰਾਫਤ ਦੇ ਪੁਲ ਬੰਦ ਰਹੇ ਹਨ, ਉਹ ਇੱਕ ਸਮੇਂ ’ਚ ਦਾਊਦ ਨਾਲ ਮਕੋਕਾ ਐਕਟ ਅਧੀਨ ਵਿੱਚ ਸੀ। ਇਸ ਦੀ ਮੌਤ ਦਾ ਕਾਰਨ ਅਨੁਜ ਥਾਪਨ ਅਤੇ ਦਾਊਦ ਨੂੰ ਬਾਲੀਵੁੱਡ, ਸਿਆਸਤ, ਪ੍ਰਾਪਰਟੀ ਡੀਲਿੰਗ ਨਾਲ ਜੋੜਨਾ ਸੀ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਜੋ ਵੀ ਸਲਮਾਨ ਖਾਨ ਅਤੇ ਦਾਊਦ ਗੈਂਗ ਦੀ ਮੱਦਦ ਕਰਦਾ ਹੈ, ਉਹ ਆਪਣਾ ਹਿਸਾਬ-ਕਿਤਾਬ ਲਾ ਕੇ ਰੱਖੇ ਜੇਕਰ ਕੋਈ ਸਾਡੇ ਕਿਸੇ ਵੀ ਭਰਾ ਨੂੰ ਮਾਰਦਾ ਹੈ, ਤਾਂ ਅਸੀਂ ਯਕੀਨੀ ਤੌਰ ’ਤੇ ਪ੍ਰਤੀਕਿਰਿਆ ਕਰਾਂਗੇ। ਅਸੀਂ ਪਹਿਲਾਂ ਵਾਰ ਕਦੇ ਨਹੀਂ ਕੀਤਾ’

Read Also : Mental Health Awareness: ਸੜਕ ’ਤੇ ਲਾਵਾਰਿਸ ਘੁੰਮ ਰਹੇ ਮੰਦਬੁੱਧੀ ਨੂੰ ਡੇਰਾ ਪ੍ਰੇਮੀਆਂ ਨੇ ਸੰਭਾਲਿਆ

LEAVE A REPLY

Please enter your comment!
Please enter your name here