SIਹਰਜੀਤ ਸਿੰਘ ਨੂੰ ਮਿਲੀ ਛੁੱਟੀ

SI ਹਰਜੀਤ ਸਿੰਘ ਨੂੰ ਮਿਲੀ ਛੁੱਟੀ

ਚੰਡੀਗੜ੍ਹ। ਪੰਜਾਬ ਦੇ ਐਸ ਆਈ ਹਰਜੀਤ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਤੋਂ ਵੀਰਵਾਰ ਸਵੇਰੇ ਡਿਸਟਾਰਜ ਕਰ ਦਿੱਤਾ ਗਿਆ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਖੁੱਦ ਐਸਆਈ ਹਰਜੀਤ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਦਿਵਾਉਣ ਲਈ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਹਰਜੀਤ ਦੇ ਪੁੱਤਰ ਅਰਸ਼ਪ੍ਰੀਤ ਦਾ ਨਿਯੁਕਤੀ ਪੱਤਰ ਵੀ ਸੌਂਪਿਆ। ਦੱਸ ਦਈਏ ਕਿ ਪਟਿਆਲਾ ਦੇ ਸਨੌਰ ਰੋਡ ‘ਤੇ ਸਥਿਤ ਮੰਡੀ ‘ਚ ਡਿਊਟੀ ਦੌਰਾਨ ਐਸਆਈ ਹਰਜੀਤ ਸਿੰਘ ‘ਤੇ ਕੁਝ ਨਿਹੰਗਾਂ ਨੇ ਹਮਲਾ ਕਰ ਦਿੱਤਾ ਸੀ।

ਨਿਹੰਗਾ ਨੇ ਹਰਜੀਤ ਸਿੰਘ ਦਾ ਇੱਕ ਹੱਥ ਤਲਵਾਰ ਨਾਲ ਵੱਢ ਦਿੱਤਾ ਸੀ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ‘ਚ ਭਰਤੀ ਕੀਤਾ ਗਿਆ ਸੀ। ਇੱਥੇ ਡਾਕਟਰਾਂ ਨੇ ਘੰਟਿਆਂ ਦੀ ਸਰਜੀਰੀ ਤੋਂ ਬਾਅਦ ਉਨ੍ਹਾਂ ਦਾ ਹੱਥ ਜੋੜਿਆ ਸੀ। ਹੁਣ ਉਨ੍ਹਾਂ ਦੇ ਹੱਥ ‘ਚ ਮੂਵਮੈਂਟ ਸ਼ੁਰੂ ਹੋ ਗਈ ਹੈ, ਇਸ ਲਈ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here