(ਏਜੰਸੀ) ਮੁੰਬਈ। ਜਬਰਦਸਤ ਫਾਰਮ ‘ਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ੁਭਮ ਗਿਲ (160) ਅਤੇ ਨਵੀਂ ਸਨਸਨੀ ਪ੍ਰਿਥਵੀ ਸ਼ਾਅ (105) ਦੇ ਬਿਹਤਰੀਨ ਸੈਂਕੜਿਆਂ ਅਤੇ ਉਨ੍ਹਾਂ ਦਰਮਿਆਨ 231 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤੀ ਅੰਡਰ-19 ਟੀਮ ਨੇ ਇੰਗਲੈਂਡ ਨੂੰ ਅੱਜ ਚੌਥੇ ਇੱਕ ਰੋਜ਼ਾ ਮੈਚ ‘ਚ 230 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 3-1 ਦਾ ਜੇਤੂ ਵਾਧਾ ਹਾਸਲ ਕਰ ਲਿਆ।
ਭਾਰਤੀ ਸੀਨੀਅਰ ਟੀਮ ਨੇ ਇੰਗਲੈਂਡ ਤੋਂ ਟੈਸਟ ਲੜੀ 4-0, ਇੱਕ ਰੋਜ਼ਾ ਲੜੀ 2-1 ਅਤੇ ਟੀ-20 ਲੜੀ 2-1 ਨਾਲ ਜਿੱਤੀ ਸੀ ਸੀਨੀਅਰ ਟੀਮ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਅੰਡਰ 19 ਟੀਮ ਨੇ ਇੰਗਲੈਂਡ ਦੀ ਅੰਡਰ-19 ਟੀਮ ਖਿਲਾਫ਼ ਇੱਕ ਰੋਜ਼ਾ ਲੜੀ ‘ਤੇ ਕਬਜ਼ਾ ਕਰ ਲਿਆ ਹੈ ਭਾਰਤੀ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 382 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੂੰ 37.4 ਓਵਰਾਂ ‘ਚ 152 ਦੌੜਾਂ ‘ਤੇ ਢੇਰ ਕਰ ਦਿੱਤਾ ਸ਼ੁਭਮ ਅਤੇ ਪ੍ਰਿਥਵੀ ਨੇ ਦੂਜੀ ਵਿਕਟ ਲਈ 27.1ਓਵਰਾਂ ‘ਚ 231 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਸ਼ੁਭਮ ਨੇ ਇਸ ਲੜੀ ਦਾ ਆਪਣਾ ਦੂਜਾ ਸੈਂਕੜਾ ਬਣਾਇਆ ਅਤੇ 120 ਗੇਂਦਾਂ ‘ਚ 160 ਦੌੜਾਂ ‘ਚ 23 ਚੌਕੇ ਅਤੇ 1 ਛੱਕਾ ਲਾਇਆ ਝਾਰਖੰਡ ਦੇ ਸ਼ੁਭਮ ਨੇ ਪਿਛਲੇ ਮੈਚ ‘ਚ ਵੀ ਨਾਬਾਦ 138 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਹੁਣ ਉਨ੍ਹਾਂ ਨੇ 160 ਦੌੜਾਂ ਬਣਾ ਦਿੱਤੀਆਂ।
ਪ੍ਰਿਥਵੀ ਸ਼ਾਅ ਨੇ 89 ਗੇਂਦਾਂ ‘ਚ 105 ਦੌੜਾਂ ‘ਚ 12 ਚੌਕੇ ਅਤੇ 2 ਛੱਕੇ ਲਾਏ
ਮੁੰਬਈ ਦੀ ਨਵੀਂ ਸਨਸਨੀ 17 ਸਾਲਾ ਪ੍ਰਿਥਵੀ ਸ਼ਾਅ ਨੇ ਆਪਣੇ ਕਰਿਸ਼ਮਾਈ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦਿਆਂ 89 ਗੇਂਦਾਂ ‘ਚ 105 ਦੌੜਾਂ ‘ਚ 12 ਚੌਕੇ ਅਤੇ 2 ਛੱਕੇ ਲਾਏ ਕਪਤਾਨ ਹਿਮਾਂਸ਼ੂ ਰਾਣਾ ਨੇ 33 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਪਹਿਲੀ ਵਿਕਟ ਲਈ ਸ਼ੁਭਮ ਨਾਲ 83 ਦੌੜਾਂ ਜੋੜੀਆਂ ਅਭਿਸ਼ੇਕ ਸ਼ਰਮਾ ਨੇ 24 ਅਤੇ ਮਅੰਕ ਰਾਵਤ ਨੇ 14 ਦੌੜਾਂ ਬਣਾਈਆਂ ਆਰਥਰ ਗਾਡਸਲ, ਡੇਲਰੇ ਰਾਲੈਂਸ ਅਤੇ ਹੈਨਰੀ ਬਰੂਕਸ ਨੇ 2-2 ਵਿਕਟਾਂ ਲਈਆਂ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਆਪਣੀਆਂ 4 ਵਿਕਟਾਂ ਸਿਰਫ 41 ਦੌੜਾਂ ‘ਤੇ ਗਵਾਉਣ ਤੋਂ ਬਾਅਦ ਮੁਕਾਬਲੇ ‘ਚ ਨਹੀਂ ਪਰਤ ਸਕੀ ਕਮਲੇਸ਼ ਨਾਗਰਕੋਟੀ ਅਤੇ ਸ਼ਿਵਮ ਮਾਵੀ ਨੇ 2-2 ਵਿਕਟਾਂ ਲੈ ਕੇ ਇੰਗਲੈਂਡ ਦੇ ਚੋਟੀ ਦੇ ਕ੍ਰਮ ਨੂੰ ਹਿਲਾ ਦਿੱਤਾ ਓਲੀ ਪੋਪ ਨੇ 59 ਅਤੇ ਵਿਲ ਜੈਕਸ ਨੇ 44 ਦੌੜਾਂ ਬਣਾਈਆਂ ਪਰ ਮਹਿਮਾਨ ਟੀਮ 152 ਦੌੜਾਂ ‘ਤੇ ਢੇਰ ਹੋ ਗਈ ਨਾਗਰਕੋਟੀ ਨੇ 8 ਓਵਰਾਂ ‘ਚ 31 ਦੌੜਾਂ ‘ਤੇ 4 ਵਿਕਟਾਂ,ਸ਼ਿਵਮ ਨੇ 5 ਓਵਰਾਂ ‘ਚ 18 ਦੌੜਾਂ ‘ਤੇ 2 ਵਿਕਟਾਂ, ਵਿਵੇਕਾਨੰਦ ਤਿਵਾੜੀ ਨੇ 5.4 ਓਵਰਾਂ ‘ਚ 20 ਦੌੜਾਂ ‘ਤੇ 3 ਵਿਕਟਾਂ ਅਤੇ ਰਾਹੁਲ ਚਾਹਰ ਨੇ 27 ਦੌੜਾਂ ‘ਤੇ 1 ਵਿਕਟ ਹਾਸਲ ਕੀਤੀ।