ਡਾ. ਐੱਮਐੱਸਜੀ ਨੂੰ ਸਰਵੋਤਮ ਅਦਾਕਾਰ ਐਵਾਰਡ

ਸਮਾਰੋਹ : ਮੁੰਬਈ ਦੇ ਹੋਟਲ ਪੇਨਿਨਸੁਲਾ ਗ੍ਰੈਂਡ ‘ਚ ਹੋਏ ਤੀਜੇ ਬ੍ਰਾਈਟ ਐਵਾਰਡ ‘ਚ ਮਿਲਿਆ ਸਨਮਾਨ

  • ਸਾਲ 2016-17 ਦੀ ਬਹੁਮੁਖੀ ਪ੍ਰਤਿਭਾ ਵਜੋਂ ਚੁਣੇ ਗਏ
  • ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਕੀਤਾ ਸਨਮਾਨਿਤ

(ਸੱਚ ਕਹੂੰ ਨਿਊਜ਼) ਮੁੰਬਈ।  ਬਾਲੀਵੁੱਡ ਦੇ ਸੁਪਰ ਸਟਾਰ ਡਾ. ਐੱਮਐੱਸਜੀ ਨੂੰ ਦਾਦਾ ਸਾਹਿਬ ਫਿਲਮ ਫਾਊਂਡੇਸ਼ਨ ਐਵਾਰਡ ਤੋਂ ਬਾਅਦ ਸਾਲ 2016-17 ਦੇ ਸਰਵੋਤਮ ਅਦਾਕਾਰ ਤੇ ਸਾਲ ਦੀ ਬਹੁਮੁਖੀ ਪ੍ਰਤਿਭਾ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਹ ਐਵਾਰਡ 6 ਫਰਵਰੀ, ਸੋਮਵਾਰ  ਸ਼ਾਮ ਮਹਾਂਰਾਸ਼ਟਰ ਦੇ ਮੁੰਬਈ ਦੇ ਅੰਧੇਰੀ ਇਲਾਕੇ ‘ਚ ਹੋਟਲ ਪੇਨਿਨਸੁਲਾ ਗ੍ਰੈਂਡ ‘ਚ ਹੋਏ ਤੀਜੇ ਬ੍ਰਾਈਟ ਐਵਾਰਡ ਦੇ ਸ਼ਾਨਦਾਰ ਤੇ ਵਿਸ਼ਾਲ ਸਮਾਰੋਹ ਦੌਰਾਨ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਵੱਲੋਂ ਦਿੱਤਾ ਗਿਆ ਡਾ. ਐੱਮਐਸਜੀ ਨੂੰ ਮਿਲੇ। ਇਸ ਐਵਾਰਡ ਨੇ ਦੇਸ਼ ਤੇ ਦੁਨੀਆ ‘ਚ ਮੌਜ਼ੂਦ ਉਨ੍ਹਾਂ ਪ੍ਰਸੰਸਕਾਂ ਨੂੰ ਨਵਾਂ ਉਤਸ਼ਾਹ ਦਿੱਤਾ ਹੈ ਜੋ ਉਨ੍ਹਾਂ ਦੀ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਸਾਲ 2015 ‘ਚ ਆਪਣੀ ਪਹਿਲੀ ਫਿਲਮ ‘ਐੱਮਐੱਸਜੀ ਦ ਮੈਸੰਜਰ’ ਨਾਲ ਵੱਡੇ ਪਰਦੇ ‘ਤੇ ਆਏ ਡਾ. ਐੱਮਐੱਸਜੀ ਵੱਲੋਂ ਅਦਾਕਾਰੀ ਤੇ ਨਿਰਦੇਸ਼ਨ ਨਾਲ ਹੁਣ ਤੱਕ ਦੀਆਂ ਤਿੰਨੇ ਫਿਲਮਾਂ ਸੁਪਰਹਿਟ ਰਹੀਆਂ ਹਨ ਸਾਲ 2015 ‘ਚ ਦੂਜੀ ਫਿਲਮ ‘ਐੱਮਐੱਸਜੀ-2 ਦ ਮੈਸੰਜਰ’ ਤੇ ਸਾਲ 2016 ‘ਚ ਰਿਲੀਜ਼ ਹੋਈ ਤੀਜੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਰਾਹੀਂ ਡਾ. ਐੱਮਐੱਸਜੀ ਨੇ ਇੰਨੇ ਘੱਟ ਸਮੇਂ ‘ਚ ਹੀ ਭਾਰਤੀ ਸਿਨੇਮਾ ‘ਚ ਉਹ ਪ੍ਰਾਪਤੀ ਹਾਸਲ ਕੀਤੀ ਹੈ ਜੋ ਵੱਡੀ ਤੋਂ ਵੱਡੀਆਂ ਫਿਲਮੀ ਹਸਤੀਆਂ ਆਪਣੀ ਪੂਰੀ ਉਮਰ ‘ਚ ਵੀ ਹਾਸਲ ਨਹੀਂ ਕਰ ਸਕੀਆਂ।

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਕੀਤਾ ਸਨਮਾਨਿਤ

ਦੂਜੇ ਪਾਸੇ ਫਿਲਮ ‘ਐੱਮਐੱਸਜੀ-2 ਦ ਮੈਸੰਜਰ’ ‘ਚ ਵੀ ਸਰਵੋਤਮ ਐਕਟਰ ਤੇ ਡਾਇਰੈਕਟਰ ਦੀਆਂ ਭੂਮਿਕਾਵਾਂ ਨਿਭਾਉਣ ‘ਤੇ ਡਾ. ਐੱਮਐੱਸਜੀ ਨੂੰ ਮੁੰਬਈ ‘ਚ ਹੋਏ ਪ੍ਰੋਗਰਾਮ ਦੌਰਾਨ ਦਾਦਾ ਸਾਹਿਬ ਫਿਲਮ ਫਾਊਂਡੇਸ਼ਨ ਐਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ ਇਸ ਤੋਂ ਪਹਿਲਾਂ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਫਿਲਮ ‘ਚ ਜਿੱਥੇ ਡਾ. ਐੱਮਐੱਸਜੀ ਨੇ 30 ਭੂਮਿਕਾਵਾਂ ਨਿਭਾਈਆਂ ਉੱਥੇ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ‘ਚ ਵੀ ਇੱਕ-ਦੋ ਨਹੀਂ ਸਗੋਂ 43 ਭੂਮਿਕਾਵਾਂ ਅਦਾ ਕਰਕੇ ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਆਪਣਾ ਨਾਂਅ ਦਰਜ ਕਰਵਾਇਆ।

ਡਾ. ਐੱਮਐੱਸਜੀ ਨੂੰ ਵਨ ਮੈਨ ਆਰਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਪੂਜਨੀਕ ਗੁਰੂ ਜੀ ਬਹੁਤ ਹੀ ਘੱਟ ਸਮੇਂ ‘ਚ ਫਿਲਮ ਪ੍ਰੋੋਡਕਸ਼ਨ ‘ਚ ਹਰ ਤਰ੍ਹਾਂ ਦਾ ਰੋਲ ਅਦਾ ਕਰ ਚੁੱਕੇ ਹਨ ਡਾ. ਐੱਮਐੱਸਜੀ ਦੀ ਬਹੁਮੁਖੀ ਪ੍ਰਤਿਭਾ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਦੀਆਂ ਫਿਲਮਾਂ ਅਨੋਖੀ ਪਟਕਥਾ ਦੇ ਨਾਲ-ਨਾਲ ਨਾ ਸਿਰਫ਼ ਪ੍ਰਭਾਵਸ਼ਾਲੀ ਸੰਗੀਤ ਤੇ ਸਮਾਜ ਦੇ ਲਈ ਬਹੁਤ ਹੀ ਮਹੱਤਵਪੂਰਨ ਸੰਦੇਸ਼ ਦੇ ਰਹੀਆਂ ਹਨ ਸਗੋਂ ਇਹ ਮਨੋਰੰਜਨ ਦੇ ਨਵੇਂ ਆਯਾਮ ਵੀ ਸਥਾਪਿਤ ਕਰ ਰਹੀਆਂ ਹਨ ਡਾ. ਐੱਮਐੱਸਜੀ ਦੀਆਂ ਫਿਲਮਾਂ ਨਾ ਸਿਰਫ਼ ਨਸ਼ਿਆਂ, ਮਾਸਾਹਾਰ, ਸ਼ਰਾਬ, ਅੰਧਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ‘ਤੇ ਜ਼ੋਰਦਾਰ ਸੱਟ ਮਾਰ ਰਹੀਆਂ ਹਨ ਸਗੋਂ ਲੋਕਾਂ ਅੰਦਰ ਦੇਸ਼ ਭਗਤੀ ਦਾ ਜਨੂੰਨ ਵੀ ਪੈਦਾ ਕਰ ਰਹੀਆਂ ਹਨ।

ਇਹ ਸਿਨੇ ਸਟਾਰ ਵੀ ਰਹੇ ਮੌਜ਼ੂਦ

ਬ੍ਰਾਈਟ ਐਵਾਰਡ ਪ੍ਰੋਗਰਾਮ ‘ਚ ਫਿਲਮ ‘ਕਾਬਿਲ’ ਦੇ ਐਕਟਰ ਰਿਤਿਕ ਰੌਸ਼ਨ, ਰਣਬੀਰ ਕਪੂਰ, ਅਭਿਸ਼ੇਕ ਬੱਚਨ, ਕ੍ਰਿਕਟਰ ਯੁਵਰਾਜ ਸਿੰਘ, ਵਿਨੋਦ ਕਾਂਬਲੀ, ਗੁਲ ਪਨਾਗ, ਡੇਜੀ ਸ਼ਾਹ, ਕਮੇਡੀਅਨ ਸੁਨੀਲ ਪਾਲ, ਸਿੰਗਰ ਤੇ ਮਿਊਜ਼ਿਕ ਕੰਪੋਜਰ ਸਲੀਮ, ਸ਼ੈਲੇਸ਼ ਲੋਢਾ, ਰਾਖੀ ਸਾਵੰਤ ਤੇ ਬ੍ਰਾਈਟ ਦੇ ਯੋਗੇਸ਼ ਲਖਾਨੀ ਸਮੇਤ ਕਈ ਸਿਨੇ ਅਦਾਕਾਰ ਮੌਜ਼ੂਦ ਰਹੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ