Gold Ring: ਸੋਨੇ ਦੀ ਰਿੰਗ ਵਾਪਸ ਕਰਕੇ ਦਿਖਾਈ ਇਮਾਨਦਾਰੀ

Gold Ring
ਮੌੜ ਮੰਡੀ: ਲੱਭੀ ਹੋਈ ਸੋਨੇ ਦੀ ਰਿੰਗ ਅਸਲੀ ਮਾਲਕ ਨੂੰ ਵਾਪਸ ਕਰਦੀ ਹੋਈ ਵੀਰਪਾਲ ਕੌਰ ਇੰਸਾਂ। ਤਸਵੀਰ: ਸੱਚ ਕਹੂੰ ਨਿਊਜ਼

Gold Ring: (ਰਾਕੇਸ਼ ਗਰਗ) ਮੌੜ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਲੱਖਾਂ ਰੁਪਏ ਦੀਆਂ ਚੀਜ਼ਾਂ ਮਿਲਣ ’ਤੇ ਵੀ ਨਹੀਂ ਡੋਲਦੇ ਸਗੋਂ ਲੱਭੀ ਹੋਈ ਚੀਜ਼ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹਨ। ਇਸੇ ਤਹਿਤ ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ ਦੀ ਵੀਰਪਾਲ ਕੌਰ ਇੰਸਾਂ ਪਤਨੀ ਪ੍ਰੇਮੀ ਸੰਮਤੀ ਮੈਂਬਰ ਸੁਖਦੀਪ ਸਿੰਘ ਇੰਸਾਂ, ਜੋ ਆਪਣੇ ਘਰ ਵਿਚ ਪਾਰਲਰ ਚਲਾ ਰਹੀ ਹੈ, ਨੂੰ ਆਪਣੀ ਦੁਕਾਨ ਤੋਂ ਸੋਨੇ ਦੀ ਰਿੰਗ ਮਿਲੀ ਜਿਸ ਨੂੰ ਉਸ ਨੇ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ।

ਇਹ ਵੀ ਪੜ੍ਹੋ: Farmers Protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਜਾਣੋ

ਜਾਣਕਾਰੀ ਅਨੁਸਾਰ ਵੀਰਪਾਲ ਕੌਰ ਆਪਣੇ ਘਰ ਵਿਖੇ ਪਾਰਲਰ ਚਲਾ ਰਹੀ ਹੈ ਜਿੱਥੇ ਆਈ ਇੱਕ ਗ੍ਰਾਹਕ ਦੀ ਸੋਨੇ ਦੀ ਰਿੰਗ ਉਸ ਦੇ ਪਾਰਲਰ ਵਿੱਚ ਰਹਿ ਗਈ। ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਸੋਨੇ ਦੀ ਰਿੰਗ ਦੇ ਅਸਲੀ ਮਾਲਕ ਨੂੰ ਲੱਭ ਕੇ ਉਸ ਨੂੰ ਰਿੰਗ ਵਾਪਸ ਕਰ ਦਿੱਤੀ। ਇਹ ਰਿੰਗ ਮਨਪ੍ਰੀਤ ਕੌਰ ਪਤਨੀ ਮਲਕੀਤ ਸਿੰਘ ਆਸਾ ਪੱਤੀ ਪਿੰਡ ਮੌੜ ਕਲਾਂ ਦੀ ਸੀ ਜਿਸ ਤੋਂ ਉਸ ਦੀ ਨਿਸ਼ਾਨੀ ਪਤਾ ਕਰਕੇ ਉਸ ਦੀ ਰਿੰਗ ਵਾਪਸ ਕਰ ਦਿੱਤੀ। ਵੀਰਪਾਲ ਕੌਰ ਨੇ ਪਿੰਡ ਦੀ ਪੰਚਾਇਤ ਸੰਮਤੀ ਦੀਆਂ ਭੈਣਾਂ ਦੀ ਮੌਜੂਦਗੀ ਵਿੱਚ ਰਿੰਗ ਮਨਪ੍ਰੀਤ ਕੌਰ ਨੂੰ ਵਾਪਸ ਕਰ ਦਿੱਤੀ। ਇਸ ਮੌਕੇ ਮਨਪ੍ਰੀਤ ਕੌਰ ਨੇ ਪੂਜਨੀਕ ਗੁਰੂ ਜੀ ਅਤੇ ਵੀਰਪਾਲ ਕੌਰ ਇੰਸਾਂ ਦਾ ਧੰਨਵਾਦ ਕੀਤਾ। Gold Ring