Honesty: (ਵਿੱਕੀ ਕੁਮਾਰ) ਮੋਗਾ। ਐਡੀ ਫਿਜੀਕਲ ਅਕੈਡਮੀ ਮੋਗਾ ਦੇ ਵਿਦਿਆਰਥੀ ਨੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਸੜਕ ’ਤੇ ਡਿੱਗਿਆ ਮੋਬਾਇਲ ਉਸਦੇ ਮਾਲਿਕ ਨੂੰ ਸੌਂਪ ਕੇ ਇਮਾਨਦਾਰੀ ਦਾ ਸਬੂਤ ਦਿੱਤਾ। ਜਾਣਕਾਰੀ ਦਿੰਦਿਆ ਐਡੀ ਫਿਜ਼ੀਕਲ ਅਕੈਡਮੀ ਮੋਗਾ ਦੇ ਸੰਚਾਲਕ ਕੁਲਵਿੰਦਰ ਸਿੰਘ ਉਰਫ਼ ਕਾਲਾ ਇੰਸਾਂ ਨੇ ਦੱਸਿਆ ਕਿ ਮੇਰੇ ਵਿਦਿਆਰਥੀ ਹਰ ਰੋਜ਼ ਦੀ ਤਰ੍ਹਾਂ ਸਵੇਰ ਵੇਲ੍ਹੇ ਟਰੇਨਿੰਗ ਕਰਨ ਜਾ ਰਹੇ ਸਨ ਉਹਨਾਂ ਵਿੱਚੋ ਮੇਰੇ ਇਕ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੂੰ ਸੜਕ ਤੇ ਇਕ ਡਿੱਗਿਆ ਰੇਡਮੀ ਕੰਪਨੀ ਦਾ ਮੋਬਾਇਲ ਮਿਲਿਆ।
ਇਹ ਵੀ ਪੜ੍ਹੋ: Blood Donation: ਐਮਰਜੈਂਸੀ ’ਚ ਮਰੀਜ਼ ਲਈ ਕੀਤਾ ਖੂਨਦਾਨ
ਜਦੋਂ ਉਸ ਮੋਬਾਈਲ ਦੇ ਮਾਲਕ ਦੀ ਪੜਤਾਲ ਕੀਤੀ ਤਾਂ ਉਸ ਮੋਬਾਇਲ ਦੇ ਮਾਲਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਕਿਲੀ ਚਾਹਲ ਵਜੋਂ ਹੋਈ, ਜਿਸਨੇ ਦੱਸਿਆ ਕਿ ਉਹ ਕੋਈ ਕੰਮ ਕਰਕੇ ਮੋਗਾ ਸ਼ਹਿਰ ਪਾਰ ਕਰ ਰਿਹਾ ਸੀ, ਤਾਂ ਉਸਦਾ ਮੋਬਾਇਲ ਕਿਸੇ ਕਾਰਨ ਉਸਦੀ ਜੇਬ ਵਿੱਚੋਂ ਡਿੱਗ ਗਿਆ, ਮੋਬਾਇਲ ਵਾਪਸ ਮਿਲਣ ਮੌਕੇ ਬਲਵਿੰਦਰ ਸਿੰਘ ਨੇ ਐਡੀ ਫਿਜੀਕਲ ਅਕੈਡਮੀ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਦਾ ਧੰਨਵਾਦ ਕੀਤਾ। Honesty