ਪਿਸਤੌਲ ਦਿਖਾ ਕੇ ਕਾਰ ਲੁੱਟ ਕੇ ਫਰਾਰ

Crime News
ਸੁਨਾਮ: ਪੁਲਿਸ ਵੱਲੋਂ ਅਰੋਪੀ ਦੀ ਜਾਰੀ ਕੀਤੀ ਗਈ ਫੋਟੋ ਅਤੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਸ੍ਰੀ ਸੁਰਿੰਦਰ ਲਾਂਬਾ।

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ | Crime News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਿਰਸਾ ਤੋਂ ਸੁਨਾਮ ਵੱਲ ਸਵਾਰੀ ਛੱਡਣ ਲਈ ਆਏ ਲੋਕਾਂ ਨੂੰ ਇਕ ਅਣਪਛਾਤਾ ਵਿਅਕਤੀ ਪਿਸਤੌਲ ਦੀ ਨੋਕ ‘ਤੇ ਡਰਾ ਧਮਕਾ ਕੇ ਕਾਰ ਲੈ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Crime News)

ਜਸਵੀਰ ਸਿੰਘ ਵਾਸੀ ਪਿੰਡ ਨੇਜੀਆ ਖੇੜਾ ਜ਼ਿਲ੍ਹਾ ਸਰਸਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਕੋਲ ਵਾਹਨ ਨੰਬਰ ਐਚਆਰ-36-ਐਕਸ-9984 ਮਾਰਕਾ ਸਵਿਫ਼ਟ ਕਾਰ ਹੈ। ਮੇਰੇ ਦੋਸਤ ਵਿਜੇ ਕੁਮਾਰ ਨੇ ਕਿਸੇ ਕੰਮ ਲਈ ਮੇਰੀ ਕਾਰ ਮੰਗੀ ਸੀ ਅਤੇ ਕੁਝ ਸਮੇਂ ਬਾਅਦ ਮੇਰੇ ਦੋਸਤ ਦਾ ਫੋਨ ਆਇਆ ਕਿ ਉਹ ਅਤੇ ਉਸ ਦਾ ਦੋਸਤ ਪ੍ਰਿੰਸ ਸੋਨੀ ਸੁਨਾਮ ਸਵਾਰੀ ਛੱਡਣ ਲਈ ਗਏ ਹਨ, ਸੁਨਾਮ ਪਹੁੰਚਣ ਤੋਂ ਬਾਅਦ ਉਕਤ ਅਣਪਛਾਤੇ ਵਿਅਕਤੀ ਉਸਦੇ ਦੋਸਤ ਪ੍ਰਿੰਸ ਸੋਨੀ ਨੂੰ ਆਪਣੇ ਨਾਲ ਇਕ ਅਣਪਛਾਤੇ ਵਿਅਕਤੀ ਦੇ ਘਰ ਲੈ ਗਿਆ ਅਤੇ ਅਣਪਛਾਤੇ ਵਿਅਕਤੀ ਨੇ ਮੇਰੇ ਦੋਸਤ ਪ੍ਰਿੰਸ ਸੋਨੀ ਨੂੰ ਇਕ ਅਣਪਛਾਤੇ ਵਿਅਕਤੀ ਦੇ ਘਰ ਛੱਡ ਦਿੱਤਾ ਅਤੇ ਇਕੱਲੇ ਹੀ ਵਾਪਸ ਆ ਗਿਆ ਅਤੇ ਗੱਡੀ ਵਿੱਚ ਵਾਪਿਸ ਆ ਕੇ ਪਿਸਤੌਲ ਦਿਖਾ ਕੇ ਮੈਨੂੰ ਡਰਾਇਆ ਤੇ ਅਣਪਛਾਤੇ ਵਿਅਕਤੀ ਗੱਡੀ ਲੇ ਕੇ ਫਰਾਰ ਹੋ ਗਿਆ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਜ਼ਮੀਨ ਰਿਕਾਰਡ ਸਬੰਧੀ ਨਵੀਂ ਯੋਜਨਾ, ਜਾਣੋ ਕੀ ਹੈ ਯੋਜਨਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਪੁਲਿਸ ਅਧਿਕਾਰੀਆਂ ਵੱਲੋਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ ਕਈ ਸੁਰਾਗ ਵੀ ਮਿਲੇ ਹਨ। ਜਲਦੀ ਹੀ ਉਹ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ। ਪੁਲਿਸ ਵੱਲੋਂ ਫੋਟੋ ਵੀ ਜਾਰੀ ਕੀਤੀ ਗਈ ਹੈ।