ਪੈਲੇਸ ‘ਚ ਅਖਾੜੇ ਦੌਰਾਨ ਚੱਲੀ ਗੋਲੀ, ਇੱਕ ਦੀ ਮੌਤ

dead

dead | ਗੋਲੀ ਚੱਲਣ ਵਾਲੇ ਦਾ ਅਜੇ ਪਤਾ ਨਹੀਂ ਚੱਲਿਆ

ਖੰਨਾ। ਖੰਨੇ ਦੇ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। । ਜਿਸ ਵੇਲੇ ਪੈਲੇਸ ‘ਚ ਗੋਲੀ ਚੱਲੀ ਉਸ ਵੇਲੇ ਇੱਕ ਨਾਮੀ ਕਲਾਕਾਰ ਦਾ ਅਖਾੜਾ ਚੱਲ ਰਿਹਾ ਸੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ। ਗੋਲੀ ਚੱਲ਼ਣ ਨਾਲ ਹਰ ਪਾਸੇ ਭਗਦੜ ਮੱਚ ਗਈ। ਸ਼ਗਨਾਂ ਦੇ ਕੰਮ ਵਿੱਚ ਵਿਘਨ ਪੈ ਗਿਆ। ਪੈਲੇਸ ਵਿੱਚ ਖਮਾਣੋ ਦੇ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਵਿਆਹ ਵਿੱਚ ਇੱਕ ਨਾਮੀ ਕਲਾਕਾਰ ਦਾ ਅਖਾੜਾ ਲਵਾਇਆ ਸੀ।

ਇਸੇ ਦੌਰਾਨ ਅਚਾਨਕ ਗੋਲੀ ਚੱਲ਼ ਗਈ। ਪੈਲੇਸ ਦੇ ਮੈਨੇਜ਼ਰ ਨੇ ਕਿਹਾ ਕਿ ਉਨ੍ਹਾਂ ਸਿਰਫ ਪੈਲੇਸ ਕਰਾਏ ‘ਤੇ ਦਿੱਤਾ ਸੀ। ਖੁਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਪੈਲੇਸ ਬੁੱਕ ਕਰਵਾਇਆ ਸੀ। ਲੜਕੇ ਵਾਲੇ ਪਰਿਵਾਰ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ। ਦਰਅਸਲ ਅਖਾੜੇ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀ ਚਲਾਉਣ ਵਾਲੇ ਦਾ ਅਜੇ ਤੱਕ ਪਤਾ ਨਹੀਂ ਲੱਗਾ ਸਕਿਆ ਹੈ। ਇਹ ਵੀ ਸਾਫ਼ ਨਹੀਂ ਹੋਇਆ ਹੈ ਕਿ ਗੋਲੀ ਅਚਨਚੇਤ ਵੱਜ ਗਈ ਜਾਂ ਕਿਸੇ ਰੰਜਿਸ਼ ਕਾਰਨ ਮਾਰੀ ਗਈ ਹੈ। ਗੋਲੀ ਚੱਲਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲਗ ਸਕਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here