ਸਾਬਕਾ ਮੁੱਖ ਮੰਤਰੀ ਦੇ ਫਾਰਮ ਫਾਊਸ ‘ਚ ਈਡੀ ਦਾ ਛਾਪਾ

Chief Minister

Chief Minister | ਫਾਰਮ ਹਾਊਸ ਦੀ ਸੀ. ਆਰ. ਪੀ. ਐਫ ਦੇ ਜਵਾਨਾਂ ਦੀ ਕਰ ਲਈ ਸੀ ਘੇਰਾਬੰਦੀ

ਸਿਰਸਾ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਡੱਬਵਾਲੀ ਤਹਿਸੀਲ ਦੇ ਪਿੰਡ ਤੇਜਾਖੇੜਾ ਸਥਿਤ ਫਾਰਮਹਾਊਸ ਤੇ ਅੱਜ ਦੁਪਹਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਟੀਮ ਨੇ ਛਾਪਾ ਮਾਰਿਆ। ਫਾਰਮ ਹਾਊਸ ਦੀ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ ਘੇਰਾਬੰਦੀ ਕੀਤੀ। ਆਰੰਭਿਕ ਮਾਹਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਮਦਨੀ ਤੋਂ ਜ਼ਿਆਦਾ ਮਾਮਲੇ ‘ਚ ਈ.ਡੀ. ਦੀ ਟੀਮ ਅੱਜ ਦੁਪਹਿਰ ਸਵਾ ਬਾਰਾ ਵਜੇ ਤੇਜਾਖੇੜਾ ਭਾਰੀ ਦਲ ਬਲ ਸਮੇਤ ਪਹੁੰਚੀ ਟੀਮ ਨੇ ਆਪਣੇ ਨਾਲ 2 ਬੱਸਾਂ ‘ਚ ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਵੀ ਲੈ ਕੇ ਪਹੁੰਚੀ। ਟੀਮ ਆਉਂਦਿਆਂ ਹੀ ਫਾਰਮ ਹਾਊਸ ਦੇ ਅੰਦਰ ਗਈ ਜਦਕਿ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ ਫਾਰਮ ਹਾਊਸ ਨੂੰ ਚਾਰੋ ਪਾਸਿਓ ਘੇਰ ਲਿਆ। ਫਾਰਮ ਹਾਊਸ ‘ਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ। ਮੀਡੀਆ ਨੂੰ ਫਾਰਮ ਹਾਊਸ ਤੋਂ ਕਾਫੀ ਦੂਰ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਹਰਿਆਣਾ ‘ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਚੌਟਾਲਾ ਅਤੇ ਉਨ੍ਹਾਂ ਦੇ 2 ਪੁੱਤਰ ਸੰਸਦ ਮੈਂਬਰ ਅਜੈ ਚੌਟਾਲਾ ਅਤੇ ਵਿਧਾਇਕ ਅਭੈ ਚੌਟਾਲਾ ਖਿਲਾਫ ਆਮਦਨ ਤੋਂ ਜ਼ਿਆਦਾ ਸੰਪੱਤੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਜੈ ਚੌਟਾਲਾ ਖੱਟੜ ਸਰਕਾਰ ‘ਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।