ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ ਲਈ ਸੁਨਾਮ ਕਾਲਜ ‘ਚ ਕੀਤੀ ਹੜਤਾਲ
Sunam College: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਦੇ ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ ਅਤੇ ਕਾਲਜ ਦੀਆਂ ਸਥਾਨਕ ਮੰਗਾਂ ਦੇ ਹੱਲ ਲਈ ਹੜਤਾਲ ਕੀਤੀ ਗਈ। ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਰਾਮਬੀਰ ਸਿੰਘ ਮੰਗਾ ਅਤੇ ਸਕੱਤਰ ਸੁਖਪ੍ਰੀਤ ਲੌਂਗੋਵਾਲ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ 2020 ਤਹਿਤ ਗਰੈਜੂਏਸ਼ਨ ਦੇ ਭਾਗ ਪਹਿਲਾ ਦੇ ਵਿਦਿਆਰਥੀਆਂ ਦੇ ਵਿਸ਼ਿਆਂ ਦੀ ਗਿਣਤੀ ਪੰਜ ਤੋਂ ਵਧਾ ਕੇ 9 ਕਰ ਦਿੱਤੀ ਗਈ।
ਪੰਜ ਵਿਸ਼ਿਆਂ ਦਾ ਸਿਲੇਬਸ ਮੁਸ਼ਕਿਲ ਨਾਲ ਪੂਰਾ ਹੁੰਦਾ ਸੀ, ਜੋ ਹੁਣ ਵਧਾ ਕੇ 9 ਕਰ ਦਿੱਤੇ ਹਨ : ਯੂਨੀਅਨ ਆਗੂ
ਸਮੈਸਟਰ ਸਿਸਟਮ ਦੇ ਕਾਰਨ ਪਹਿਲਾਂ ਹੀ ਪੰਜ ਵਿਸਿਆਂ ਦਾ ਸਿਲੇਬਸ ਮੁਸ਼ਕਿਲ ਨਾਲ ਪੂਰਾ ਹੁੰਦਾ ਸੀ, ਪਰ ਹੁਣ ਵਿਸ਼ਿਆਂ ਦੀ ਗਿਣਤੀ ਵਧਾਉਣ ਦੇ ਨਾਲ ਇਹ ਸਮੱਸਿਆ ਹੋਰ ਵਧ ਜਾਣੀ ਹੈ। ਇਸ ਤੋਂ ਬਿਨਾਂ ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਸੂਬਿਆਂ ਦੀ ਸਲਾਹ ਤੋਂ ਬਿਨਾ ਕੇਂਦਰ ਵੱਲੋਂ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਲਾਗੂ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਲਜਾਂ ਨੂੰ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹ ਵੀ ਇਸੇ ਨੀਤੀ ਦੇ ਤਹਿਤ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Crime News: ਜੈਤੋ ਪੁਲਿਸ ਵੱਲੋਂ ਲੁੱਟਾ-ਖੋਹਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ 7 ਮੈਂਬਰ ਹਥਿਆਰਾਂ ਸਮੇਤ ਕਾਬੂ
ਇਸ ਤੋਂ ਇਲਾਵਾ ਵਿੱਦਿਅਕ ਸੈਸ਼ਨ ਛੋਟਾ ਹੋਣ ਦੇ ਨਾਲ ਵਿਦਿਆਰਥੀਆਂ ਦੀਆਂ ਕਲਾਸਾਂ ਸਹੀ ਢੰਗ ਨਾਲ ਨਹੀਂ ਲੱਗਦੀਆਂ। ਸੈਸ਼ਨ ਦਾ ਵੱਡਾ ਹਿੱਸਾ 2 ਵਾਰ ਇਮਤਿਹਾਨਾਂ, ਦਾਖਲਿਆਂ ਅਤੇ ਹੋਰ ਗਤੀਵਿਧੀਆਂ ਦੇ ਦੌਰਾਨ ਗੁਜ਼ਰ ਜਾਂਦਾ ਹੈ। ਜਿਸ ਕਾਰਨ ਉਹਨਾਂ ਦੇ ਪੰਜ ਵਿਸ਼ਿਆਂ ਦਾ ਸਿਲੇਬਸ ਵੀ ਸਹੀ ਤਰੀਕੇ ਦੇ ਨਾਲ ਪੂਰਾ ਨਹੀਂ ਕਰਵਾਇਆ ਜਾ ਸਕਦਾ। ਇਸ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਨੂੰ ਆਪਣੇ ਤੌਰ ’ਤੇ ਰੱਦ ਕਰੇ ਅਤੇ ਸਿੱਖਿਆ ਰਾਜਾਂ ਦੇ ਵਿਸ਼ੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। Sunam College
ਚਾਰ ਦਿਵਾਰੀ ਲਈ ਪਾਸ ਕੀਤੀ ਗਰਾਂਟ ਜਲਦ ਜਾਰੀ ਕਰਨ ਦੀ ਮੰਗ
ਦੂਸਰਾ ਸਮੈਸਟਰ ਦੀਆਂ ਕਲਾਸਾਂ 90 ਦਿਨ ਲਗਾਉਣਾ ਯਕੀਨੀ ਬਣਾਇਆ ਜਾਵੇ ਤਾਂ ਕੀ ਪੰਜ ਵਿਸ਼ਿਆਂ ਦਾ ਸਿਲੇਬਸ ਪੂਰਾ ਹੋ ਸਕੇ। ਤੀਜਾ ਕਿ ਸ਼ਹੀਦ ਓਸ਼ਮ ਸਿੰਘ ਸਰਕਾਰੀ ਕਾਲਜ ਸੁਨਾਮ ਦੀ ਗਿਣਤੀ 3500 ਦੇ ਤਕਰੀਬਨ ਹੈ ਪਰ ਕਾਲਜ ਵਿਚ ਸੁਰੱਖਿਆ ਕਰਮਚਾਰੀ ਨਹੀਂ ਹਨ। ਇਸ ਕਾਰਨ ਕਾਲਜ ਵਿਚ ਸ਼ਰਾਰਤੀ ਅਨਸਰ ਬਹੁਤ ਆਉਂਦੇ ਹਨ, ਜਿਸ ਕਾਰਨ ਕਾਲਜ ਵਿਚ ਪੜ੍ਹਾਈ ਦਾ ਮਾਹੌਲ ਨਹੀ ਬਣ ਪਾਉਂਦਾ। ਇਸ ਲਈ ਕਾਲਜ ਦੀ ਗਿਣਤੀ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਕਾਜਲ ਦੇ ਵਿਚ ਰੱਖਿਆ ਜਾਵੇ।

ਚੌਥਾ ਇਹ ਕਿ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੀ ਚਾਰ ਦੀਵਾਰੀ ਲਈ ਗਰਾਂਟ ਪਾਸ ਕੀਤੀ ਗਈ ਸੀ ਪਰ ਉਹ ਗਰਾਂਟ ਹੁਣ ਤੱਕ ਜਾਰੀ ਨਹੀਂ ਕੀਤੀ ਗਈ। ਜਿਸ ਕਾਰਨ ਕਾਲਜ ਦੀਆਂ ਦੀਆਂ ਕੰਧਾਂ ਟੱਪ ਕੇ ਸ਼ਰਾਰਤੀ ਅਨਸਰ ਕਾਲਜ ਵਿੱਚ ਆਉਂਦੇ ਹਨ। ਇਸ ਲਈ ਸਰਕਾਰ ਜਲਦ ਤੋਂ ਜਲਦ ਇਹ ਗਰਾਂਟ ਜਾਰੀ ਕਰੇ। ਇਸ ਸਮੇਂ ਜ਼ਿਲ੍ਹਾ ਕਮੇਟੀ ਖਜ਼ਾਨਚੀ ਗਗਨ ਗੰਢੂਆਂ, ਰਾਜਵੀਰ ਭਵਾਨੀਗੜ੍ਹ, ਗੁਰੀ ਸੁਨਾਮ, ਗੁਰਪਿਆਰ ਲੌਂਗੋਵਾਲ, ਜੱਸ ਲਹਿਰਾ ਵਿਦਿਆਰਥੀ ਆਗੂ ਸ਼ਾਮਲ ਸਨ। Sunam College