Property Tax News: ਪ੍ਰਾਪਰਟੀ ਟੈਕਸ ਨਾ ਭਰਨ ’ਤੇ ਦੁਕਾਨ ਕੀਤੀ ਸੀਲ

Property Tax News
Property Tax News: ਪ੍ਰਾਪਰਟੀ ਟੈਕਸ ਨਾ ਭਰਨ ’ਤੇ ਦੁਕਾਨ ਕੀਤੀ ਸੀਲ

Property Tax News: (ਸੁਸ਼ੀਲ ਕੁਮਾਰ) ਭਾਦਸੋਂ। ਕਾਰਜ ਸਾਧਕ ਅਫਸਰ ਨਗਰ ਪੰਚਾਇਤ ਭਾਦਸੋਂ ਬੂਟਾ ਸਿੰਘ ਦੀ ਅਗਵਾਈ ਹੇਠ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਦੁਕਾਨ ਸੀਲ ਕੀਤੀ ਅਤੇ ਬਾਕੀ ਦੁਕਾਨਾਂ ਦੇ ਮਾਲਕਾਂ ਵੱਲੋਂ ਮੌਕੇ ’ਤੇ ਚੈੱਕ ਦਿੱਤੇ ਗਏ । ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਬੂਟਾ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਸ਼ਹਿਰ ਵਾਸੀਆਂ ਨੇ ਸਮੇਂ ਸਿਰ ਪ੍ਰਾਪਰਟੀ ਟੈਕਸ ਨਹੀਂ ਭਰਿਆ ਤਾਂ ਮੌਕੇ ’ਤੇ ਜਾ ਕੇ ਦੁਕਾਨਾਂ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ’ਤੇ ਅੱਜ ਕਾਰਵਾਈ ਕਰਦੇ ਹੋਏ ਇੱਕ ਦੁਕਾਨ ਸੀਲ ਕੀਤੀ ਗਈ ਅਤੇ ਬਾਕੀ ਦੇ 3 ਦੁਕਾਨਦਾਰਾਂ ਵੱਲੋਂ ਮੌਕੇ ’ਤੇ ਹੀ ਚੈਕ ਦੇ ਕੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਗਿਆ ।

ਇਹ ਵੀ ਪੜ੍ਹੋ: Mimit Malout: ਮਿਮਿਟ ਮਲੋਟ ਦੀਆਂ ਟੀਮਾਂ ਨੇ ਨਾਸਾ ਸਪੇਸ ਐਪਸ ਚੈਲੈਂਜ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਡਿਊਟੀ ਮੈਜਿਸਟ੍ਰੇਟ ਵਿਕਾਸ ਬਾਤਿਸ਼, ਐੱਸਡੀਓ ਲੋਕ ਨਿਰਮਾਣ ਵਿਭਾਗ ਨਾਭਾ, ਰਿੰਕੂ ਸਿੰਘ ਜੂਨੀਅਰ ਇੰਜੀਨੀਅਰ,ਅਨਾਇਬ ਸਿੰਘ ਕਲਰਕ, ਬਾਬਰ ਅਲੀ ਕਲਰਕ, ਮਨਪ੍ਰੀਤ ਸਿੰਘ ਕਲਰਕ, ਰਾਮ ਸ਼ਰਨ ਏ.ਐਸ.ਆਈ ਪੁਲਿਸ ਕਰਮਚਾਰੀ ਨਗਰ ਪੰਚਾਇਤ ਦਫਤਰੀ ਸਟਾਫ ਅਤੇ ਫਾਇਰ ਕਰਮਚਾਰੀ ਹਾਜ਼ਰ ਸਨ। ਕਾਰਜ ਸਾਧਕ ਅਫਸਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਿੰਨ੍ਹਾ ਪ੍ਰਾਪਰਟੀਆਂ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਉਹ ਆਪਣਾ ਪ੍ਰਾਪਰਟੀ ਟੈਕਸ ਤੁਰੰਤ ਦਫਤਰ ਨਗਰ ਪੰਚਾਇਤ ਭਾਦਸੋਂ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਨਾ ਕੀਤਾ ਜਾਵੇ।