ਪਹਿਲਾ ਸੈੱਟ ਹਾਰਨ ਤੋਂ ਬਾਅਦ ਜੋਕੋਵਿੱਚ ਨੇ ਵਿਚਕਾਰ ਹੀ ਛੱਡਿਆ ਮੈਚ
- ਟੂਰਨਾਮੈਂਟ ਤੋਂ ਨਾਂਅ ਵੀ ਵਾਪਸ ਲਿਆ, ਹੁਣ ਜ਼ਵੇਰੇਵ ਖੇਡਣਗੇ ਫਾਈਨਲ ਮੁਕਾਬਲਾ
Novak Djokovic: ਸਪੋਰਟਸ ਡੈਸਕ। ਅਸਟਰੇਲੀਅਨ ਓਪਨ 2025 ’ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 10 ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਸੈਮੀਫਾਈਨਲ ਮੈਚ ਵਿਚਕਾਰ ਹੀ ਛੱਡ ਕੇ ਮੈਦਾਨ ’ਚੋਂ ਬਾਹਰ ਚਲੇ ਗਏ ਹਨ। ਦਰਅਸਲ, ਉਹ ਸੱਟ ਤੋਂ ਪੀੜਤ ਹਨ ਤੇ ਪਹਿਲਾ ਸੈੱਟ ਹਾਰਨ ਤੋਂ ਬਾਅਦ, ਉਨ੍ਹਾਂ ਆਪਣੇ ਆਪ ਨੂੰ ਜਾਰੀ ਰੱਖਣ ਲਈ ਫਿੱਟ ਨਹੀਂ ਪਾਇਆ ਤੇ ਮੈਚ ਵਿਚਕਾਰ ਹੀ ਛੱਡ ਦਿੱਤਾ। ਇਹ ਘਟਨਾ ਹੈਰਾਨ ਕਰਨ ਵਾਲੀ ਹੈ ਕਿਉਂਕਿ ਜੋਕੋਵਿਚ ਨੂੰ ਟੂਰਨਾਮੈਂਟ ਜਿੱਤਣ ਦਾ ਪਸੰਦੀਦਾ ਮੰਨਿਆ ਜਾ ਰਿਹਾ ਸੀ। ਉਨ੍ਹਾਂ ਦੀ ਵਾਪਸੀ ਨੇ ਜਰਮਨੀ ਦੇ ਦੂਜੇ ਦਰਜੇ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਫਾਈਨਲ ’ਚ ਪਹੁੰਚਣ ਦਾ ਮੌਕਾ ਦਿੱਤਾ ਹੈ, ਹੁਣ ਅਲੈਗਜ਼ੈਂਡਰ ਜ਼ਵੇਰੇਵ ਫਾਈਨਲ ਮੁਕਾਬਲਾ ਖੇਡਣਗੇ।
ਇਹ ਖਬਰ ਵੀ ਪੜ੍ਹੋ : Billionaires List: ਕਦੇ ਸੀ ਦੁਨੀਆ ਦਾ ਸਭ ਤੋਂ ਅਮੀਰ ਆਦਮੀ, ਟਾਪ 10 ਸੂਚੀ ਤੋਂ ਬਾਹਰ ਹੋਣ ਤੋਂ ਬਾਅਦ ਵੀ ਅਡਾਨੀ ਤੋਂ …
ਸੱਟ ਤੋਂ ਪੀੜਤ ਹਨ ਨੋਵਾਕ ਜੋਕੋਵਿਚ | Novak Djokovic
37 ਸਾਲਾ ਜੋਕੋਵਿਚ ਦੀ ਸੱਟ ਗੰਭੀਰ ਮੰਨੀ ਜਾ ਰਹੀ ਹੈ ਤੇ ਉਨ੍ਹਾਂ ਮੈਲਬੌਰਨ ਦੇ ਰਾਡ ਲੇਵਰ ਅਰੇਨਾ ’ਚ ਜ਼ਵੇਰੇਵ ਦੇ ਖਿਲਾਫ ਪਹਿਲੇ ਸੈੱਟ ’ਚ ਸੰਘਰਸ਼ ਕਰਦੇ ਵੇਖਿਆ ਗਿਆ ਸੀ। ਉਨ੍ਹਾਂ ਕਾਫੀ ਗਲਤੀਆਂ ਵੀ ਕੀਤੀਆਂ। ਜ਼ਵੇਰੇਵ ਟਾਈ ਬ੍ਰੇਕਰ ’ਚ ਪਹਿਲਾ ਸੈੱਟ 7-6 ਨਾਲ ਜਿੱਤਣ ’ਚ ਕਾਮਯਾਬ ਰਹੇ। ਇਸ ਤੋਂ ਤੁਰੰਤ ਬਾਅਦ, ਜੋਕੋਵਿਚ ਨੇ ਬੈਗ ਚੁੱਕਿਆ ਤੇ ਰੈਫਰੀ ਨੂੰ ਸੂਚਿਤ ਕੀਤਾ ਕਿ ਉਹ ਮੈਚ ਨੂੰ ਅੱਗੇ ਜਾਰੀ ਰੱਖਣ ਦੇ ਯੋਗ ਨਹੀਂ ਹੈ। ਇਸ ਟੂਰਨਾਮੈਂਟ ’ਚ ਜੋਕੋਵਿਚ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ।
ਉਨ੍ਹਾਂ ਕੁਆਰਟਰ ਫਾਈਨਲ ’ਚ ਸਪੈਨਿਸ਼ ਸਟਾਰ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-3, 6-4 ਨਾਲ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ 2 ਦਿਨਾਂ ਦਾ ਆਰਾਮ ਮਿਲਿਆ। ਜੋਕੋਵਿਚ ਸੈਮੀਫਾਈਨਲ ਮੈਚ ਤੋਂ ਪਹਿਲਾਂ 90 ਮਿੰਟ ਦਾ ਹੀਟਿੰਗ ਸੈਸ਼ਨ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਤਰੋਤਾਜ਼ਾ ਮਹਿਸੂਸ ਕਰ ਸਕਣ, ਪਰ ਉਨ੍ਹਾਂ ਨੂੰ ਮੈਚ ਛੱਡਣਾ ਪਿਆ। ਮੈਚ ਤੋਂ ਪਹਿਲਾਂ, ਅਜਿਹੀਆਂ ਰਿਪੋਰਟਾਂ ਸਨ ਕਿ ਜੋਕੋਵਿਚ ਇਸ ਬਾਰੇ ਉਲਝਣ ’ਚ ਸੀ ਕਿ ਮੈਚ ਖੇਡਣਾ ਹੈ ਜਾਂ ਨਹੀਂ। ਜੋਕੋਵਿਚ ਦੇ ਕੋਚ ਐਂਡੀ ਮਰੇ ਨੂੰ ਵੀ ਬੈਗ ਚੁੱਕਦੇ ਵੇਖਿਆ ਗਿਆ।