ਅਮਲੋਹ ‘ਚ ਧੂਮਧਾਮ ਨਾਲ ਕੱਢੀ ਸ਼ੋਭਾ ਯਾਤਰਾ

Amloh News

2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਕਰਵਾਈ ਜਾਵੇਗੀ ਸ਼ਿਵ ਮਹਾਪੁਰਾਣ ਦੀ ਕਥਾ

(ਅਨਿਲ ਲੁਟਾਵਾ) ਅਮਲੋਹ। ਸ਼੍ਰੀ ਸ਼ੀਤਲਾ ਮਾਤਾ ਵੈਲਫੇਅਰ ਟਰੱਸਟ ‘ਤੇ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਵੱਲੋਂ ਮਨਾਏ ਜਾ ਰਹੇ 19 ਵੇਂ ਸਲਾਨਾ ਸਮਾਰੋਹ ਦੇ ਸਬੰਧ ਵਿੱਚ ਸੋਭਾ ਯਾਤਰਾ ਕੱਢੀ ਗਈ। ਜਿਸ ਨੂੰ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਰਵਾਨਾ ਕੀਤਾ। ਸੋਭਾ ਯਾਤਰਾ ਵਿੱਚ ਸ਼੍ਰੀ ਸ਼ਿਵ ਮਹਾਪੁਰਾਣ ਜੀ ਦੀ ਕਥਾ 2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਕਰਵਾਈ ਜਾ ਰਹੀ ਹੈ। ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਸ਼ਹਿਰ ‘ਚ ਸ਼ੋਭਾ ਯਾਤਰਾ ਦੇ ਸਵਾਗਤ ਲਈ ਥਾਂ-ਥਾਂ ਵੱਡੀਆਂ-ਵੱਡੀਆਂ ਰੰਗੋਲੀਆਂ ਸਜਾਈਆਂ ਗਈਆਂ ਸਨ। ਸੋਭਾ ਯਾਤਰਾ ਵਿੱਚ ਸ਼ਾਮਲ ਔਰਤਾਂ ਨੇ ਆਪਣੇ ਸਿਰਾਂ ‘ਤੇ ਦਸਤਾਰਾਂ ਸਜਾਈਆਂ ਹੋਈਆਂ ਸਨ।

ਪੂਰਾ ਸ਼ਹਿਰ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਖੜ੍ਹਾ ਸੀ, ਕਮੇਟੀ ਵੱਲੋਂ ਇਕੱਠ ਨੂੰ ਦੇਖਦੇ ਹੋਏ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਇੰਦਰਮੋਹਨ ਸੂਦ,ਸ਼੍ਰੀ ਸ਼ੀਤਲਾ ਮਾਤਾ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਚੇਅਰਮੈਨ ਸੁਸ਼ੀਲ ਬਾਂਸਲ, ਪ੍ਰਧਾਨ ਰਜਨੀਸ਼ ਗਰਗ ,ਅਮਰ ਢੰਡ, ਹਰੀਸ਼ ਸਿੰਗਲਾ, ਅਸ਼ੋਕ ਬਾਤਿਸ਼ , ਜਤਿੰਦਰ ਲੁਟਾਵਾ , ਦਿਨੇਸ਼ ਪੁਰੀ , ਗੁਲਸ਼ਨ ਤੱਗੜ , ਦੀਪਕ ਮੜਕਣ , ਅਮਿਤ ਬਾਂਸਲ , ਰਾਜੀਵ ਕਰਕਰਾ , ਰਾਜੀਵ ਧੰਮੀ , ਕਰਮਜੀਤ ਬੋਬੀ , ਗੁਰਪਾਲ ਸਿੰਘ ਬੋਬੀ , ਵਿਸ਼ਾਲ ਖੁੱਲਰ , ਸੰਦੀਪ ਖੁੱਲਰ , ਸੋਮਿਲ ਧੰਮੀ , ਧੀਰਜ ਵਰਮਾ , ਪ੍ਰਦੀਪ ਵਰਮਾ , ਜਸਮੀਤ ਰਾਜਾ , ਪੰਕਜ ਅਰੋੜਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here