2 ਲੱਖ ਰੁਪਏ ਦੀ ਰਾਸ਼ੀ ਨਾਲ ਐੱਸਐੱਚਓ ਸਨਮਾਨਿਤ

SHO
ਸੁਨਾਮ: ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ ਨੂੰ ਸਨਮਾਨਿਤ ਕਰਦੇ ਹੋਏ ਐਸ.ਐਸ.ਪੀ. ਸੁਰਿੰਦਰ ਲਾਂਬਾ।

ਸੁਨਾਮ, ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਪੁਲਿਸ ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ ਨੂੰ ਆਪਣੀ ਡਿਊਟੀ ਨਿਡਰਤਾ, ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਬਦਲੇ ਐਸ.ਐਸ.ਪੀ. ਸੁਰਿੰਦਰ ਲਾਂਬਾ ਅਤੇ ਪੁਲਿਸ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ 2 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ।

ਵਰਨਣਯੋਗ ਹੈ ਕਿ ਦੀਪਇੰਦਰ ਸਿੰਘ ਜੇਜੀ ਨੇ ਸਥਾਨਕ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਨਸ਼ਿਆਂ ਅਤੇ ਅਪਰਾਧਾਂ ਵਿਰੁੱਧ ਸ਼ਿਕੰਜਾ ਕੱਸਿਆ ਹੈ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਹਰਦੇਵ ਗੋਇਲ, ਈਸ਼ਵਰ ਗਰਗ, ਪ੍ਰੇਮ ਗੁਪਤਾ, ਹਰਿਦੇਵ ਗੋਇਲ, ਈਸ਼ਵਰ ਗਰਗ, ਪ੍ਰੇਮ ਗੁਪਤਾ, ਹਰਦੇਵ ਸਿੰਘ ਸਮੇਤ ਕਈ ਲੋਕਾਂ ਨੇ ਉਨ੍ਹਾਂ ਦੀ ਇਸ ਕਾਮਯਾਬੀ ‘ਤੇ ਵਧਾਈ ਦਿੱਤੀ |

ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ

LEAVE A REPLY

Please enter your comment!
Please enter your name here