ਸ੍ਰੀਲੰਕਾ ਦੌਰੇ ’ਚ ਸ਼ਿਖਰ ਸੰਭਾਲਣਗੇ ਕਪਤਾਨੀ, ਭੁਵਨੇਸ਼ਵਰ ਉਪ ਕਪਤਾਨ

Shikhar Dhawan Sachkahoon

ਸ੍ਰੀਲੰਕਾ ਦੌਰੇ ’ਚ ਸ਼ਿਖਰ ਸੰਭਾਲਣਗੇ ਕਪਤਾਨੀ, ਭੁਵਨੇਸ਼ਵਰ ਉਪ ਕਪਤਾਨ

ਮੁੰਬਈ। ਜੂਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਆਉਣ ਵਾਲੇ ਸ੍ਰੀਲੰਕਾ ਦੌਰੇ ’ਚ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦੀ ਕਪਤਾਨੀ ਸੰੰਭਾਲਣਗੇ ਜਦੋਂਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਉਪ ਕਪਤਾਨ ਹੋਣਗੇ ਭਾਰਤ ਦੀ ਟੈਸਟ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪਅਨਸ਼ਿਪ ਫਾਈਨਲ ਅਤੇ ਉਸ ਤੋਂ ਬਾਅਦ ਇੰਗਲੈਂਡ ਖਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਲਈ ਇਸ ਸਮੇਂ ਇੰਗਲੈਂਡ ’ਚ ਹੈ ਇਸ ਲਈ ਨਵੇਂ ਖਿਡਾਰੀਆਂ ਨੂੰ ਅਜ਼ਮਾਉਣ ਦਾ ਇਹ ਚੰਗਾ ਮੌਕਾ ਸੀ।  ਭਾਰਤ ਨੂੰ ਸ੍ਰੀਲੰਕਾ ਦੇ ਸੀਮਤ ਓਵਰਾਂ ਦੇ ਇਸ ਦੌਰੇ ’ਚ ਤਿੰਨ ਇੱਕ ਰੋਜ਼ਾ ਅਤੇ ਤਿੰਨ ਟੀ-20 ਮੈਚ ਖੇਡਣੇ ਹਨ ਸਾਰੇ ਮੈਚ ਕੋਲੰਬੋ ਸਥਿਤ ਆਰ ਪ੍ਰੇਮਦਾਸ਼ਾ ਇੰਟਰਨੈਸ਼ਨਲ ਸਟੇਡੀਅਮ ’ਚ ਖੇਡੇ ਜਾਣਗੇ ਇੱਕ ਰੋਜਾ ਮੈਚ 13, 16, ਅਤੇ 18 ਜੁਲਾਈ ਨੂੰ ਜਦੋਂ ਕਿ ਟੀ-20 ਮੈਚ 21, 23 ਅਤੇ 25 ਜੁਲਾਈ ਨੂੰ ਖੇਡੇ ਜਾਣਗੇ।

ਰਾਸ਼ਟਰੀ ਕ੍ਰਿਕੇਟ ਅਕਾਦਮੀ (ਐਨਸੀਏ) ਦੇ ਮੁਖੀ ਅਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਮੁੱਖ ਕੋਚ ਦੇ ਤੌਰ ’ਤੇ ਭਾਰਤ ਏ ਟੀਮ ਨਾਲ ਜੁਲਾਈ ’ਚ ਸ੍ਰੀਲੰਕਾ ਦੌਰੇ ’ਤੇ ਜਾਣਗੇ ਟੀਮ ਦੇ ਕੋਚਿੰਗ ਸਟਾਫ਼ ’ਚ ਵੀ ਉਨ੍ਹਾਂ ਦੇ ਐਨਸੀਏ ਦੇ ਸਾਥੀ ਮੈਂਬਰ ਸ਼ਾਮਲ ਹੋਣਗੇ। ਟੀਮ : ਸ਼ਿਖ਼ਰ ਧਵਨ (ਕਪਤਾਨ), ਪਿ੍ਰਥਵੀ ਸ਼ਾਅ, ਦੇਵਦੱਤ ਪੱਡੀਕਲ, ਰੁਤੂਰਾਜ ਗਾਇਕਵਾੜ, ਸੂਰਿਆ ਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਨੀਤੀਸ਼ ਰਾਣਾ, ਇਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਯੁਜਵੇਂਦਰ ਚਹਿਲ, ਰਾਹੁਲ ਚਾਹਰ, ਕੇ ਗੌਤਮ, ਕੁਣਾਲ ਪਾਂਡਿਆ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ, ਚੇਤਨ ਸਕਾਰੀਆ ਨੈੱਟ ਗੇਂਦਬਾਜ਼: ਈਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਜੀਤ ਸਿੰਘ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।