ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਸ਼ਿਕੰਜਾ : ਸਿਲਪ...

    ਸ਼ਿਕੰਜਾ : ਸਿਲਪਾ ਸ਼ੈਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਤੋਂ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਹੋਵੇਗੀ ਪੁੱਛਗਿੱਛ

    ਉੱਤਰ ਪ੍ਰਦੇਸ਼ ਪੁਲਿਸ ਪਹੁੰਚੀ ਮੁੰਬਈ

    ਨਵੀਂ ਦਿੱਲੀ (ਏਜੰਸੀ)। ਵੇਲਨੇਸ ਸੈਂਟਰ ਦੇ ਨਾਂਅ ’ਤੇ ਕਰੋੜਾਂ ਦੀ ਠੱਗੀ ਦੇ ਦੋਸ਼ ’ਚ ਲਖਨਊ ਪੁਲਿਸ ਨੇ ਬਾਲੀਵੁੱਡ ਐਕਟਸ ਸ਼ਿਲਪਾ ਸ਼ੈਟੀ ਤੇ ਉਨ੍ਹਾਂ ਦੀ ਮਾ ਸੁਨੰਦਾ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਲਖਨਊ ਦੇ ਹਜਰਤਗੰਜ ਤੇ ਵਿਭੂਤੀਖੰਡ ਥਾਣੇ ’ਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਹੁਣ ਲਖਨਊ ਪੁਲਿਸ ਨੇ ਇਨ੍ਹਾਂ ਦੋਵੇਂ ਹੀ ਮਾਮਲਿਆਂ ’ਚ ਜਾਂਚ ਕਰ ਦਿੱਤੀ ਹੈ ਲਖਨਊ ਪੁਲਿਸ ਦੀ ਇੱਕ ਟੀਮ ਮੁੰਬਈ ਪਹੁੰਚ ਗਈ ਹੈ ਜਦੋਂਕਿ ਦੂਜੀ ਟੀਮ ਵੀ ਮੁੰਬਈ ਪਹੁੰਚੇਗੀ ਤੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜੇਕਰ ਮਾਮਲੇ ’ਚ ਦੋਵਾਂ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ ਗ੍ਰਿਫ਼ਤਾਰੀ ਵੀ ਸੰਭਵ ਹੈ।

    ਦਰਅਸਲ, ਐਕਟਿੰਗ ਤੋਂ ਇਲਾਵਾ ਸ਼ਿਲਪਾ ਸ਼ੈਟੀ ਆਓਸਿਸ ਵੇਲਨੇਸ ਸੈਂਟਰ ਨਾਂਅ ਤੋਂ ਇੱਕ ਫਿਟਨੈਸ ਚੇਨ ਵੀ ਚਲਾਉਂਦੀ ਹੈ ਇਸ ਕੰਪਨੀ ਦੀ ਚੇਅਰਮੈਨ ਸ਼ਿਲਪਾ ਸ਼ੈਟੀ ਹੈ ਜਦੋਂਕਿ ਉਨ੍ਹਾਂ ਦੀ ਮਾਂ ਸੁਨੰਦਾ ਡਾਇਰੈਕਟਰ ਹਨ ਦੋਸ਼ ਹੈ ਕਿ ਵੇਲਨੇਸ ਸੈਂਟਰ ਦੀ ਬ੍ਰਾਂਚ ਖੋਲ੍ਹਣ ਦੇ ਨਾਂਅ ’ਤੇ ਸ਼ਿਲਪਾ ਸ਼ੈਟੀ ਤੇ ਉਨ੍ਹਾਂ ਦੀ ਮਾਂ ਨੇ ਦੋ ਵਿਅਕਤੀਆਂ ਤੋਂ ਕਰੋੜਾਂ ਰੁਪਏ ਲਏ ਪਰ ਜੋ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਮਾਮਲੇ ’ਚ ਵਿਭੂਤੀਖੰਡ ਥਾਣੇ ’ਚ ਓਮੇਕਸ ਹਾਈਟਸ ਨਿਵਾਸੀ ਜਯੌਤਾਸਨਾਂ ਚੌਹਾਨ ਤੇ ਹਜਰਤਗੰਜ ਥਾਣੇ ’ਚ ਰੋਹਿਤ ਵੀਰ ਸਿੰਘ ਨੇ ਠੱਗੀ ਦੇ ਨਾਂਅ ‘ਤੇ ਮੁਕੱਦਮਾ ਦਰਜ ਕਰਵਾਇਆ ਸੀ ਹੁਣ ਇਸ ਮਾਮਲੇ ’ਚ ਸ਼ਿਲਪਾ ਸ਼ੈਟੀ ਤੇ ਉਨ੍ਹਾਂ ਦੀ ਮਾਂ ਤੋਂ ਪੁੱਛਗਿੱਛ ਲਈ ਹਜਰਤਗੰਜ ਪੁਲਿਸ ਤੇ ਵਿਭੂਤੀਖੰਡ ਪੁਲਿਸ ਨੇ ਨੋਟਿਸ ਭੇਜਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ