ਪਾਕਿ ਦੀ ਜ਼ਿੱਦ ਤੇ ਨਮੋਸ਼ੀ
ਕਸ਼ਮੀਰ ਦੇ ਮਾਮਲੇ ‘ਚ ਪਾਕਿ ਦੀ ਜ਼ਿੱਦ ਹੀ ਉਸ ਦੀ ਨਮੋਸ਼ੀ ਦਾ ਕਾਰਨ ਬਣ ਗਈ ਹੈ ਸੰਯੁਕਤ ਰਾਸ਼ਟਰ ਤੋਂ ਲੈ ਕੇ ਮੁਸਲਿਮ ਦੇਸ਼ਾਂ ਦੇ ਸੰਗਠਨ ਆਰਗੇਨਾਈਜੇਸ਼ਨ ਆਫ਼ ਇਸਲਾਮਿਕ ‘ਚ ਪਾਕਿਸਤਾਨ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਹੈ ਤਾਜ਼ਾ ਮਾਮਲਾ ਸਾਊਦੀ ਅਰਬ ਦਾ ਹੈ ਪਾਕਿਸਤਾਨ ਨਾਲ ਇਸ ਤੋਂ ਮਾੜਾ ਕੀ ਹੋ ਸਕਦਾ ਹੈ ਕਿ ਦੇਸ਼ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਸਾਊਦੀ ਅਰਬ ਦੇ ਹੁਕਮਰਾਨ ਕਰਾਊਨ ਪ੍ਰਿੰਸ ਨੂੰ ਮਿਲਣ ਗਏ ਪਰ ਅਗਲਿਆਂ ਨੇ ਮਿਲਣ ਤੋਂ ਹੀ ਨਾਂਹ ਕਰ ਦਿੱਤੀ ਪਹਿਲਾਂ ਰਿਆਦ ਵੱਲੋਂ ਬਾਜਵਾ ਨੂੰ ਸਨਮਾਨਿਤ ਕੀਤਾ ਜਾਣਾ ਸੀ, ਉਹ ਵੀ ਕੈਂਸਲ ਕਰ ਦਿੱਤਾ ਗਿਆ ਅਜਿਹਾ ਇਤਿਹਾਸ ‘ਚ ਪਹਿਲਾਂ ਕਦੇ ਨਹੀਂ ਹੋਇਆ
ਜਦੋਂ ਪਾਕਿ ਦੇ ਇੱਕ ਸਿਖ਼ਰਲੇ ਅਹੁਦੇਦਾਰ ਨੂੰ ਬੇਗਾਨੇ ਮੁਲਕ ‘ਚੋਂ ਇਸ ਤਰ੍ਹਾਂ ਬੇਆਬਰੂ ਹੋ ਕੇ ਵਾਪਸ ਪਰਤਣਾ ਪਿਆ ਹੋਵੇ ਦਰਅਸਲ ਸਾਊਦੀ ਅਰਬ ਨੇ ਪਾਕਿਸਤਾਨ ਨੂੰ 6 ਅਰਬ ਡਾਲਰ ਦੇ ਕਰਜ਼ਾ ਦੀ ਡੀਲ ਰੱਦ ਕਰ ਦਿੱਤੀ ਹੈ ਤੇ ਪਹਿਲਾਂ ਜਾਰੀ ਕਰਜ਼ਾ ਮੋੜਨ ਤੱਕ ਤੇਲ ਦੀ ਸਪਲਾਈ ਨਾ ਦੇਣ ਦਾ ਫੈਸਲਾ ਲਿਆ ਹੈ ਇਸ ਫੈਸਲੇ ਤੋਂ ਪਾਕਿ ਹੁਕਮਰਾਨ ਬੇਹੱਦ ਪ੍ਰੇਸ਼ਾਨ ਹੋ ਗਏ ਇਸ ਤੋਂ ਪਹਿਲਾਂ ਪਾਕਿਸਤਾਨ ਇਸ ਗੱਲੋਂ ਔਖਾ ਸੀ ਕਿ ਉਸ ਨੇ ਕਸ਼ਮੀਰ ਦੇ ਮਾਮਲੇ ‘ਚ ਪਾਕਿਸਤਾਨ ਦਾ ਸਾਥ ਕਿਉਂ ਨਹੀਂ ਦਿੱਤਾ
ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਪਾਕਿਸਤਾਨ ਦੇ ਇਰਾਦਿਆਂ ਨੂੰ ਭਾਂਪਦਿਆਂ ਸਖ਼ਤ ਰਾਹ ਫੜ੍ਹ ਲਿਆ ਹੈ ਪਾਕਿਸਤਾਨ ਹਰ ਮੰਚ ‘ਤੇ ਕਸ਼ਮੀਰ ਦੀ ਦੁਹਾਈ ਦੇ ਕੇ ਭਾਰਤ ਖਿਲਾਫ਼ ਆਪਣੀ ਮੁਹਿੰਮ ਮਜ਼ਬੂਤ ਬਣਾਉਣਾ ਚਾਹੁੰਦਾ ਹੈ ਪਰ ਅੰਤਰਰਾਸ਼ਟਰੀ ਸਥਿਤੀਆਂ ਪਾਕਿ ਦੇ ਖਿਲਾਫ਼ ਹਨ ਪਾਕਿਸਤਾਨ ਧਰਮ ਦਾ ਪੱਤਾ ਵਰਤਣ ਤੋਂ ਗੁਰੇਜ਼ ਨਹੀਂ ਕਰ ਰਿਹਾ ਹੈ ਤੇ ਕਸ਼ਮੀਰ ਮੁੱਦੇ ਨੂੰ ਧਾਰਮਿਕ ਰੰਗਤ ਦੇਣ ਲਈ ਮੁਸਲਮਾਨ ਦੇਸ਼ਾਂ ਦੇ ਸੰਗਠਨ ‘ਚ ਆਪਣੇ ਹੱਕ ‘ਚ ਮਤਾ ਲਿਆਉਣਾ ਚਾਹੁੰਦਾ ਹੈ ਹੱਦ ਤਾਂ ਉਦੋਂ ਹੋ ਗਈ ਜਦੋਂ ਪਾਕਿ ਦੇ ਵਿਦੇਸ਼ ਮੰਤਰੀ ਨੇ ਆਪਣੇ ਪੱਧਰ ‘ਤੇ ਓ.ਆਈ.ਸੀ. ਦਾ ਇਜਲਾਸ ਬੁਲਾਉਣ ਦੀ ਚਿਤਾਵਨੀ ਦੇ ਦਿੱਤੀ
ਇਹ ਆਪਣੇ-ਆਪ ‘ਚ ਸਾਊਦੀ ਅਰਬ ਦਾ ਅਪਮਾਨ ਸੀ ਇਸ ਮਾਮਲੇ ‘ਚ ਭਾਰਤ ਦੀ ਕੂਟਨੀਤੀ ਕਾਫ਼ੀ ਹੱਦ ਤੱਕ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ ਭਾਰਤ ਸਰਕਾਰ ਨੇ ਪਹਿਲਾਂ ਹੀ ਸਾਊਦੀ ਅਰਬ ਜਿਹੇ ਮੁਲਕ ਜਿਸ ਦਾ ਮੁਸਲਿਮ ਦੇਸ਼ਾਂ ਦੇ ਸੰਗਠਨ ‘ਚ ਦਬਦਬਾ ਹੈ, ਨਾਲ ਆਪਣੇ ਸਬੰਧ ਮਜ਼ਬੂਤ ਕਰ ਲਏ ਹਨ ਦਰਅਸਲ ਮੁਸਲਿਮ ਮੁਲਕ ਵੀ ਪਾਕਿਸਤਾਨ ਦੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ ਤੇ ਲਗਾਤਾਰ ਇਸ ਮੁਲਕ ਦੀ ਮੱਦਦ ਕਰਨ ਤੋਂ ਪਾਸਾ ਵੱਟ ਰਹੇ ਹਨ ਪਾਕਿਸਤਾਨ ਲਈ ਹੁਣ ਸਹੀ ਇਹੀ ਹੈ ਕਿ ਤਰੱਕੀ, ਖੁਸ਼ਹਾਲੀ ਤੇ ਅਮਨ-ਅਮਾਨ ਦੀ ਮਜ਼ਬੂਤੀ ਲਈ ਬਣਾਏ ਗਏ ਕੌਮਾਂਤਰੀ ਸੰਗਠਨਾਂ ‘ਚ ਭਾਰਤ ਖਿਲਾਫ਼ ਜ਼ਹਿਰ ਉਗਲਣ ਦੀ ਬਜਾਇ ਸੰਗਠਨਾਂ ਦੇ ਅਸਲੀ ਮਕਸਦ ਅਨੁਸਾਰ ਕੰਮ ਕਰੇ ਅਮਰੀਕਾ ਸਮੇਤ ਹੋਰ ਤਾਕਤਵਰ ਮੁਲਕ ਕਸ਼ਮੀਰ ਮੁੱਦੇ ਨੂੰ ਭਾਰਤ-ਪਾਕਿ ਦਾ ਦੋਧਿਰੀ ਮੁੱਦਾ ਕਰਾਰ ਦੇ ਚੁੱਕੇ ਹਨ ਚੰਗਾ ਹੋਵੇ ਜੇਕਰ ਪਾਕਿਸਤਾਨ ਅੱਤਵਾਦ ਨੂੰ ਪੂਰੀ ਤਰ੍ਹਾਂ ਰੋਕ ਕੇ ਭਾਰਤ ਨਾਲ ਗੱਲਬਾਤ ਦਾ ਮਾਹੌਲ ਬਣਾਵੇ ਅਮਨ-ਅਮਾਨ ਦੇ ਯਤਨ ਕਰਨ ਨਾਲ ਹੀ ਪਾਕਿਸਤਾਨ ਦਾ ਭਲਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.