Latest Police Promotion Updates: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੇ ਜੰਮਪਲ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਜ਼ਿਲ੍ਹਾ ਸੰਗਰੂਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸ਼ਾਮ ਸਿੰਘ ਨੂੰ ਪੁਲਿਸ ਵਿਭਾਗ ਵਿੱਚ ਅਪਣੀ ਡਿਊਟੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਤੇ ਤਰੱਕੀ ਦੇ ਕੇ ਅਸਿਸਟੈਂਟ ਸਬ-ਇੰਸਪੈਕਟਰ (ਏ.ਐੱਸ.ਆਈ) ਬਣਾਇਆ ਗਿਆ ਹੈ। ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਖਾਸ ਮੌਕੇ ‘ਤੇ, ਸ਼ਾਮ ਸਿੰਘ ਦੀ ਵਰਦੀ ‘ਤੇ ਸਟਾਰ ਲਗਾਉਣ ਦੀ ਰਸਮ (ਪਾਈਪਿੰਗ ਸੈਰੇਮਨੀ) ਚਰਨਪਾਲ ਸਿੰਘ ਉਪ ਕਪਤਾਨ ਪੁਲਿਸ ਇੰਟੈਲੀਜੈਂਸ ਸੰਗਰੂਰ ਵੱਲੋਂ ਅਦਾ ਕੀਤੀ ਗਈ।
ਇਹ ਵੀ ਪੜ੍ਹੋ: Delhi Heavy Rain: ਦਿੱਲੀ ’ਚ ਭਾਰੀ ਮੀਂਹ, ਇੰਡੀਗੋ ਨੇ ਉਡਾਣਾਂ ਕੀਤੀਆਂ ਮੁਅੱਤਲ
ਇਸ ਮੌਕੇ ਇੰਸਪੈਕਟਰ ਰਾਜੇਸ਼ ਕੁਮਾਰ ਸ਼ੋਰੀ, ਥਾਣੇਦਾਰ ਉਪਜਿੰਦਰ ਕੁਮਾਰ, ਥਾਣੇਦਾਰ ਦਲਵੀਰ ਸਿੰਘ, ਏਐਸਆਈ ਸਰਬਜੀਤ ਸਿੰਘ, ਏਐਸਆਈ ਬਲਕਾਰ ਸਿੰਘ, ਏਐਸਆਈ ਕਪੂਰ ਸਿੰਘ, ਹੌਲਦਾਰ ਰੁਪਿੰਦਰ ਸਿੰਘ, ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਮਨਜੀਤ ਸਿੰਘ, ਹੋਲਦਾਰ ਨਿਰਮਲਜੀਤ ਸਿੰਘ ਅਤੇ ਸਮੂਹ ਸਟਾਫ਼ ਵੱਲੋ ਨਵੇਂ ਬਣੇ ਏ.ਐੱਸ.ਆਈ ਸ਼ਾਮ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। Latest Police Promotion Updates