ਵਿਰਾਟ ਕੋਹਲੀ ਬਨਾਮ ਸੌਰਵ ਗਾਂਗੁਲੀ ਵਿਵਾਦ ‘ਤੇ ਸ਼ਾਹਿਦ ਅਫਰੀਦੀ ਨੇ ਦਿੱਤੀ ਪ੍ਰਤੀਕਿਰਿਆ

ਕਿਹਾ, ਬੋਰਡ ਤੇ ਖਿਡਾਰੀਆਂ ’ਚ ਤਾਲਮੇਲ ਹੋਣਾ ਬੇਹੱਦ ਜ਼ਰੂਰੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ’ਚ ਵਿਵਾਦਾਂ ਦਾ ਦੌਰ ਪੁਰਾਣਾ ਹੈ। ਪਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਸ਼ਾਹਿਦ ਅਫਰੀਦੀ ਨੇ ਹੁਣ ਇਸ ਵਿਵਾਦ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸਣਯੋਗ ਹੈ ਕਿ ਵਨਡੇ ‘ਚ ਵਿਰਾਟ ਕੋਹਲੀ ਤੋਂ ਕਪਤਾਨੀ ਖੋਹਣ ਤੋਂ ਬਾਅਦ ਇਸ ਨੂੰ ਲੈ ਕੇ ਹੰਗਾਮਾ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ। ਦੁਨੀਆ ਭਰ ਦੇ ਕ੍ਰਿਕਟਰ ਇਸ ਵਿਵਾਦ ਨੂੰ ਆਪਣੇ-ਆਪਣੇ ਤਰੀਕੇ ਨਾਲ ਸਮਝਾ ਰਹੇ ਹਨ। ਵਨਡੇ ਟੀਮ ਲਈ ਵਿਰਾਟ ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਨਵਾਂ ਕਪਤਾਨ ਬਣਾਏ ਜਾਣ ਤੋਂ ਬਾਅਦ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੇ ਬਿਆਨ ਤੋਂ ਬਾਅਦ ਕੋਹਲੀ ਦੇ ਬਿਆਨ ‘ਤੇ ਹੰਗਾਮਾ ਹੋ ਗਿਆ ਹੈ।

ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਵਿਰਾਟ ਕੋਹਲੀ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਵਿਚਾਲੇ ਚੱਲ ਰਹੇ ਕਪਤਾਨੀ ਵਿਵਾਦ ਤੇ ਅਫਰੀਦੀ ਵੀ ਕਾਫੀ ਦਿਲਚਸਪੀ ਵਿਖਾ ਰਹੇ ਹਨ। ਅਫਰੀਦੀ ਨੇ ਕਿਹਾ ਹੈ ਕਿ ਜੇਕਰ ਦੋਹਾਂ ਨੂੰ ਸਮੱਸਿਆ ਹੈ ਤਾਂ ਆਹਮੋ-ਸਾਹਮਣੇ ਗੱਲ ਕਰੋ। ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦਾ ਫੈਸਲਾ ਗਲਤ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖਿਡਾਰੀਆਂ ਅਤੇ ਬੋਰਡ ਵਿਚਾਲੇ ਪਾਰਦਰਸ਼ਤਾ ਹੋਣੀ ਚਾਹੀਦੀ ਹੈ।

ਅਫਰੀਦੀ ਨੇ ਕਿਹਾ, ‘ਇਸ ਮਾਮਲੇ ਨੂੰ ਬਿਹਤਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ। ਮੇਰਾ ਹਮੇਸ਼ਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ‘ਚ ਕ੍ਰਿਕਟ ਬੋਰਡ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਚੋਣ ਕਮੇਟੀ ਕਿਸੇ ਵੀ ਚੀਜ਼ ਬਾਰੇ ਉਸ ਖਿਡਾਰੀ ਨੂੰ ਸਪੱਸ਼ਟ ਤੌਰ ‘ਤੇ ਦੱਸ ਦੇਵੇ ਕਿ ਇਹ ਸਾਡੀ ਯੋਜਨਾ ਹੈ ਅਤੇ ਇਹ ਟੀਮ ਲਈ ਬਿਹਤਰ ਹੋਵੇਗੀ ਅਤੇ ਇਸ ਬਾਰੇ ਤੁਹਾਡੀ ਕੀ ਰਾਏ ਹੈ? ਜੇਕਰ ਤੁਹਾਨੂੰ ਮੀਡੀਆ ਰਾਹੀਂ ਅਜਿਹੀਆਂ ਗੱਲਾਂ ਦਾ ਪਤਾ ਚੱਲਿਆ ਤਾਂ ਮੁਸ਼ਕਲਾਂ ਆਉਣਗੀਆਂ। ਖਿਡਾਰੀਆਂ ਅਤੇ ਬੋਰਡ ਵਿਚਕਾਰ ਬਹੁਤ ਤਾਲਮੇਲ ਹੋਣਾ ਚਾਹੀਦਾ ਹੈ। ਜੇਕਰ ਟੀਮ ’ਚ ਇਸ ਤਰਾਂ ਦੀ ਗੱਲ ਆਉਂਦੀ ਹੈ ਤਾਂ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਸਿੱਧਾ ਅਸਰ ਪੈਂਦਾ ਹੈ।

ਗਾਂਗੁਲੀ ਨੇ ਕੋਹਲੀ ਨੂੰ ਪਹਿਲਾਂ ਹੀ ਦਿੱਤੀ ਸੀ ਚਿਤਾਵਨੀ

ਬੋਰਡ ਪ੍ਰਧਾਨ ਸੌਰਵ ਗਾਂਗੁਲੀ ਨੇ ਸਪੱਸ਼ਟ ਕੀਤਾ ਸੀ ਕਿ ਬੋਰਡ ਨੇ ਸਤੰਬਰ ‘ਚ ਹੀ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਟੀ-20 ਦੀ ਕਪਤਾਨੀ ਛੱਡ ਦਿੰਦੇ ਹਨ ਤਾਂ ਵਨਡੇ ‘ਚ ਉਨ੍ਹਾਂ ਨੂੰ ਕਪਤਾਨੀ ਬਣਾਈ ਰੱਖਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਉਹ ਟੀ-20 ‘ਚ ਕਪਤਾਨ ਬਣੇ ਹੋਏ ਹਨ। ਜਿਕਰਯੋਗ ਹੈ ਕਿ ਦੱਖਣੀ ਅਫਰੀਕਾ ਰਵਾਨਾ ਹੋਣ ਤੋਂ ਪਹਿਲਾਂ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਵਿਰਾਟ ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਵਨਡੇ ਅਤੇ ਟੀ-20 ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਵਿਰਾਟ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਟੀਮ ਇੰਡੀਆ ‘ਚ ਭੂਚਾਲ ਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ