ਸ਼ਾਹੀਨ ਬਾਗ: ਸੁਣਵਾਈ ਲਈ ਮਾਹੌਲ ਸਹੀ ਨਹੀਂ: ਸੁਪਰੀਮ ਕੋਰਟ

ਮਾਣਯੋਗ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ 'ਚ ਨੋਇਡਾ ਦੇ ਸਾਬਕਾ ਮੁੱਖ ਅਭਿਅੰਤਾ ਯਾਦਵ ਸਿੰਘ

ਸ਼ਾਹੀਨ ਬਾਗ: ਸੁਣਵਾਈ ਲਈ ਮਾਹੌਲ ਸਹੀ ਨਹੀਂ: ਸੁਪਰੀਮ ਕੋਰਟ
ਮਾਮਲੇ ਦੀ ਸੁਣਵਾਈ 23 ਮਾਰਚ ਤੱਕ ਟਾਲੀ

ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਏ ਜਾਣ ਸਬੰਧੀ ਅਰਜੀਆਂ ਦੀ ਸੁਣਵਾਈ 23 ਮਾਰਚ ਤੱਕ ਲਈ ਇਹ ਕਹਿੰਦੇ ਹੋਏ ਮੁਲਤਵੀ ਕਰ ਦਿੱਤੀ ਕਿ ਮਾਹੌਲ ਸੁਣਵਾਈ ਲਈ ਸਹੀ ਨਹੀਂ ਹੈ। ਅਦਾਲਤ ਨੇ ਫਿਲਹਾਲ ਕੋਈ ਆਦੇਸ਼ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਨਾਲ ਹੀ ਦਿੱਲੀ ਹਿੰਸਾ ਮਾਮਲੇ ਦੀ ਵਿਸ਼ੇਸ਼ ਜਾਂਚ ਦਲ (ਐਸਆਈਟੀ) ਤੋਂ ਜਾਂਚ ਸਬੰਧੀ ਭੀਮ ਆਰਮੀ ਮੁਖੀ ਚੰਦਰਸ਼ੇਖਰ ਦੀ ਅਰਜੀ ਰੱਦ ਕਰ ਦਿੱਤੀ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇ ਐਮ ਜੋਸੇਫ ਦੀ ਬੇਂਚ ਨੇ ਕਿਹਾ ਕਿ ਇਹ ਮਾਮਲਾ ਦਿੱਲੀ ਹਾਈ ਕੋਰਟ ਸੁਣ ਰਿਹਾ ਹੈ, ਇਸ ਲਈ ਉਹ ਇਸ ਮਾਮਲੇ ‘ਚ ਦਖਲ ਨਹੀਂ ਦੇਣਗੇ। Shaheen Bagh

ਇਸ ਦਰਮਿਆਨ ਸੁਪਰੀਮ ਕੋਰਟ ਨੇ ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਕਾਰਵਾਈ ਨਾ ਕਰਨ ਸਬੰਧੀ ਦਿੱਲੀ ਪੁਲਿਸ ਨੂੰ ਕਟਹਰੇ ‘ਚ ਖੜਾ ਕੀਤਾ। ਬੇਂਚ ਨੇ ਕਿਹਾ ਕਿ ਜਨਤਕ ਸੜਕ ਪ੍ਰਦਰਸ਼ਨ ਲਈ ਨਹੀਂ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਅਜੇ ਮਾਹੌਲ ਇਸ ਮੁਕੱਦਮੇ ਦੀ ਸੁਣਵਈ ਲਈ ਸਹੀ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।